ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

16 / ਭਰਥਰੀ ਹਰੀ ਜੀਵਨ

ਤੂ ਭਈਆ ਤੇ ਮੈਂ ਭੈਣ। ਜੇ ਲਿਆਂਦਾ' ਮਿਰਗ ਤੂੰ ਮਾਰਕੇ
ਤੂੰ ਭਰਤਾ ਤੇ ਮੈਂ ਨਾਰ। ਬੋਲੀ ਲਗੀ ਰਾਜੇ ਓ ਭਰਥਰੀ।
੪.ਹੋਵੇ ਰਾਜਾ ਤਿਆਰ, ਚੌਂਕੀ ਝਹੇ, ਰਾਜਾ ਬਹਿ ਨ੍ਹਾਂਵਦਾ
ਪਾਣੀ ਗਰਮ ਓ ਕਰਾਇ, ਪਗੜੀ ਬੁੱਧੀ ਰਾਜੇ ਨੇ ਤੀਹ ਗਜੀ।
ਚਲਿਆ ਖੇਡਨ ਸ਼ਿਕਾਰ, ਆਖੇ ਲਗਾ ਨਾਰ ਦੇ ਭਰਥਰੀ
ਆਇਆ ਸਾਂਦਲ ਬਾਰ, ਤਿੰਨੇ ਕੂੰਟਾਂ ਰਾਜੇ ਨੇ ਭਾਲੀਆਂ।
ਚੌਥੀ ਹਰਨਾਂ ਦੀ ਡਾਰ, ਰਾਜੇ ਡਿੱਠੀ ਦੂਰੋਂ ਸੀ ਚਰ ਰਹੀ।
ਹਰਨੀਆਂ ਨੈਣ ਉਘਾੜ, ਦੂਰੋਂ ਡਿੱਠਾ ਤਾਜੀਓ ਆਂਵਦਾ।
ਘੋੜੇ ਦਾ ਹੋ ਅਸਵਾਰ, ਦੂਰੋਂ ਡਿੱਠਾ ਡਾਰ ਨੇ ਆਂਵਦਾ।
ਆਇਆ ਹਰਨੀ ਦੇ ਪਾਸ, ਬੋਲ ਹਰਨੀ ਰਾਜੇ ਨੂੰ ਕੀ ਕਹੇ :-
ਹਰਨੀ— ਸੁਣ ਰਾਜਾ ਮੇਰੀ ਬਾਤ, ਕੈਸੇ ਪਹਿਨੇ ਖੂਨੀ ਓਇ ਕੱਪੜੇ?
ਕੈਸੇ ਲਾ ਹਥਿਆਰ? ਮਨਸ਼ਾ ਜੇ ਹੈ ਸ਼ਿਕਾਰ ਦੀ
ਲੈ ਜਾ ਦੋ ਦੀਆਂ ਚਾਰ ਹੀਰਾ ਮਿਰਗ ਸਾਡਾ ਨਾ ਮਾਰਨਾ;
ਰੰਡੀ ਬਹਿ ਜਾਏਗੀ ਡਾਰ। ਬੋਲੇ ਰਾਜਾ ਤੈਨੂੰ ਕੀ ਕਹੇ :-
ਰਾਜਾ— ਸੁਣ ਲੈ ਹਰਨੀਏਂ ਬਾਤ, ਰੰਡੀ ਦਾ ਮੈਂ ਹੈ ਨੀ ਕੀ ਮਾਰਨਾ।
ਮੈਨੂੰ ਲਗਦਾ ਏ ਪਾਪ, ਮਾਰਾਂਗਾ ਹੀਰੇ ਤੇਰੇ ਮਿਰਗ ਨੂੰ।
ਉੱਤਮ ਮੇਰੀ ਏ ਜਾਤ, ਹਰਨੀ ਨਹੀਂ, ਹਰਨ ਮੈਂ ਮਾਰਨਾ।
ਗੱਲਾਂ ਕਰੇ ਰਾਣੀ ਨਾਲ, ਬੋਲ ਕਹੇ ਹੀਰੇ ਨੇ ਪਿੰਗਲਾਂ।
ਹਰਨੀ— ਸੁਣ ਵੇ ਰਾਜਿਆ ਬਾਤ, ਅੱਕ ਦੀ ਨ ਖਾਈਏ ਕਦੇ ਖੱਖੜੀ,
ਸੱਪ ਦਾ ਖਾਈਏ ਨ ਮਾਸ, ਨਾਰ ਨ ਕਰੀਏ ਰਾਜਾ ਲਾਡਲੀ।
ਜਦ ਕਦ ਕਰੇਗੀ ਵਿਨਾਸ, ਖੰਡਾ ਵਿੰਨ੍ਹੇ ਸੀਸ ਓਇ ਖਸਮ ਦਾ।
ਘੋੜਾ ਪਿੜ ਵਿਚ ਨ ਜਾਇ, ਰਣ ਵਿਚ ਤਾਜ਼ੀ ਕਾਹਨੂੰ ਛੱਡੀਏ
ਪੇਟ ਪਈ ਤਲਵਾਰ। ਸਿਫਤ ਕਰੋ ਭੋਲਾ ਓ ਨਾਥ ਦੀ।
ਜੇ ਉਤਾਰੇਗਾ ਭਾਰ, ਝੂਠੀ ਲਗੂ ਰਾਜਿਆ ਇਸਤਰੀ।