ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ / 15

ਰਾਜਾ—ਸੁਣ ਰਾਣੀ ਮੇਰੀ ਬਾਤ, ਮੈਂ ਨਾਂ ਮਿਰਗ ਹੀਰਾ ਹੈ ਮਾਰਨਾ।
ਮੈਨੂੰ ਲਗਦਾ ਏ ਪਾਪ, ਮੈਂ ਹਾਂ ਬੇਟਾ ਰਾਜ ਨੀ ਪੂਤ ਦਾ।
ਉੱਤਮ ਮੇਰੀ ਏ ਜਾਤ, ਜੇ ਨੀ ਮਨਸਾ ਰਾਣੀਏਂ ਮਾਸ ਦੀ,
ਲਿਆਵਾਂ ਦੁਹ ਦੀਆਂ ਚਾਰ, ਹਰਨੀਆਂ, ਰਾਣੀਏਂ! ਨੀ ਮਾਰਕੇ।
ਰੰਡੀ ਬਹਿ ਜਾਏ ਡਾਰ, ਹੀਰਾ ਮਿਰਗ, ਰਾਣੀਏਂ। ਮਾਰਿਆ।
ਰਾਣੀ— ਸੁਣ ਰਾਜਾ ਮੇਰੀ ਬਾਤ, ਕਾਹਨੂੰ ਬੱਧੀ ਸੀਸ ਤੇ ਪੱਗੜੀ,
ਕਾਹਨੂੰ ਲਾਏ ਹਥਯਾਰ, ਬੋਲੇ ਹੀਰਾ ਤੇਰੀ ਨਾਰ ਨੂੰ।
ਗਏ ਕਲੇਜੇ ਨੂੰ ਖਾਇ, ਬੋਲ ਬੋਲੇ ਹੀਰੇ ਓ ਮਿਰਗ ਦੇ
ਸੁਣ ਰਾਜਾ ਮੇਰੀ ਬਾਤ, ਜੇ ਨ ਲਿਆਵੇਂ ਮਿਰਗ ਮਾਰਕੇ।
ਬਹਿ ਜਾ ਮੇਰੇ ਵੇ ਪਾਸ, ਪਹਿਨ ਤਿੰਨੇ ਮੇਰੇ ਓ ਕੱਪੜੇ;
ਪੀੜ੍ਹੇ ਬੈਠੇ ਖਾਂ ਆਇ, ਨਾਲੇ ਅਟੇਰੋ ਜੀ ਓ ਛੱਲੀਆਂ।
ਰਾਜਾ—ਸੁਣ ਲੈ ਰਾਣੀਏਂ ਬਾਤ, ਰੋਣਾ ਪਵਾ ਨਾ ਭਰੇ ਜੰਗਲੀਂ
ਰੰਡੀ ਬਹਿ ਜਾਏ ਡਾਰ, ਹੀਰਾ ਮਿਰਗ ਜੇ ਨੀ ਮੈਂ ਮਾਰਿਆ।
ਰਾਣੀ—ਸੁਣ ਰਾਜਾ ਮੇਰੀ ਬਾਤ, ਪਾਂਚੋ ਦੇ ਦੇ ਰਾਜਿਆ ਕੱਪੜੇ।
ਪਾਂਚੋ ਦੇਇ ਹਥਿਆਰ, ਘੋੜਾ ਦੇ ਦੇ ਰਾਜਿਆ ਹੇਠ ਦਾ।
ਮਰਦ ਬਣਕੇ ਮੈਂ ਆਪ, ਹੀਰਾ ਲਿਆਵਾਂਗੀ ਮੈਂ ਮਾਰਕੇ।
ਕੁਲ ਨੂੰ ਲਾਦਿਆਂ ਦਾਗ। ਬੋਲੀ ਲਗੀ ਰਾਜੇ ਓ ਭਰਥਰੀ,
ਰਾਜਾ—ਗਈ ਕਲੇਜੇ ਨੂੰ ਖਾਇ,- ਪਾਂਚੋ ਲਿਆ ਨੱਫਰ ਓ ਕੱਪੜੇ।
ਪਾਂਚੋ ਲਿਆ ਹਥਿਆਰ, ਘੋੜਾ ਲਿਆ ਗੋਰੀ ਓ ਸ਼ਾਨ ਦਾ
ਚਿੱਲੇ ਚੜ੍ਹੀਆ ਕਮਾਨ, ਤਰਗਸ਼ ਲਿਆ ਮੇਰਾ ਓਇ ਮੋਤੀਆ।
ਹੀਰੇ ਜੜੀਆ ਕਮਾਨ, ਢਾਲ ਲਿਆ ਗੈਂਦੀੀ ਓਇ ਸ਼ੇਰ ਦੀ।
ਨੇਜਾ ਫੁੰਮਣ ਦਾਰ, ਮਾਰਾਂ ਜਾਇ ਹੀਰੇ ਓ ਮਿਰਗ ਨੂੰ,
ਗੱਲਾਂ ਕਰੇ ਰਾਣੀ ਨਾਲ, ਚੜ੍ਹਕੇ ਰਾਣੀ ਰਾਜੇ ਨੂੰ ਬੋਲਦੀ :
ਰਾਣੀ— ਸੁਣ ਵੇ ਰਾਜਿਆ ਬਾਤ, ਜੇ ਚਲਿਓਂ ਹੀਰੇ ਸ਼ੇਕਾਰ ਨੂੰ।
ਸਿਰ ਤੇ ਰਖ ਲੈ ਦੋ ਬੈਣ, ਮਿਰਗ ਨ ਲਿਆਂਦਾ ਕਦੇ ਮਾਰਕੇ