ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

18 / ਭਰਥਰੀ ਹਰੀ ਜੀਵਨ

ਡਿੱਗਾ ਗਿੜ ਓ ਗੜਾਇ, ਡਿਗਦਾ ਓ ਡਿਗਦਾ ਮਿਰਗ ਇਉਂ ਬੋਲਦਾ:
ਮ੍ਰਿਗ— ਰਾਣੀ ਮੰਤ੍ਰ ਪੜ੍ਹਾਇ, ਰੰਡੀ ਕਰੀ ਰਾਜਿਆ ਡਾਰ ਤੂੰ।
ਸੁਣ ਵੇ ਰਾਜਿਆ ਬਾਤ, ਸਿੰਗ ਦੋਵੇਂ ਮੇਰੇ ਦੇ ਨਾਥ ਨੂੰ,
ਦਰ ਦਰ ਅਲਖ ਜਗਾਇ; ਪੇਸ਼ ਦੇਣਾ ਨੰਗੇ ਓ ਸਾਧ
ਬਹੇਗਾ ਆਸਣ ਲਗਾਇ। ਖੁੰਡੀਆਂ ਦਈਂ ਗਾਜ਼ੀ ਓ ਮਰਦ ਨੂੰ,
ਮਦਾਨੇਂ ਆਵੇ ਨ ਹਾਰ, ਨੈਣ ਦੇਈਂ ਰਾਣੀ ਓ ਪਿੰਗਲਾਂ,
ਜਿਸਨੇ ਘੱਲਿਆ ਸ਼ਿਕਾਰ, ਮਾਇਆ ਦਿੱਤੀ ਰਾਜਿਆ ਸ਼ੂਮ ਨੂੰ,
ਨਾ ਵੇ ਖਰਚੇ ਨ ਖਾਇ। ਐਨੇ ਬਚਨ ਮਿਰਗ ਓ ਬੋਲਕੇ
ਜਾਵੇ ਸੁਰਗ ਸਮਾਇ, ਬੋਲੇ ਹਰਨੀ ਰਾਜਿਆ, ਕੀ ਕਹੇ:
ਹਰਨੀ— ਸੁਣ ਵੇ ਰਾਜਿਆ ਬਾਤ! ਸਦਾ ਨ ਮੰਮਟ ਓਇ ਮਾੜੀਆਂ।
ਸਦਾ ਨ ਬਾਗੋ ਬਹਾਰ, ਜੈਸੀ ਰੰਡੀ ਨੂੰ ਮੈਨੂੰ ਕਰ ਗਿਓਂ,
ਬਹਿ ਜਾਇ ਘਰ ਦੀ ਤੈਂ ਨਾਰ, ਅਜਬ ਤਮਾਸ਼ਾ ਤੂੰ ਏ ਦੇਖਣਾ।

੭. ਲੈਕੇ ਹੀਰਾ ਸ਼ਿਕਾਰ, ਰਾਜਾ ਘਰਾਂ ਨੂੰ ਤਦੋਂ ਟੁਰ ਪਿਆ।
ਰੇਂਦੀ ਛੱਡੀ ਓ ਡਾਰ, ਰਸਤੇ ਤਮਾਸ਼ਾ ਅਜਬ ਉਸ ਡਿੱਠਾ।
ਸੇਉਤੀਹੁੰਦੀ ਸੀ ਨਾਰ, ਚੜ੍ਹਦੀ ਚਿਖਾ ਨਾਲ ਸੀ ਕੰਤ ਦੀ।
ਸੇਉਤੀ ਹੁੰਦੀ ਏ ਨਾਰ, ਵੇਖ ਤਮਾਸ਼ਾ ਰਾਜਾ ਤੁਰ ਪਿਆ।
ਆਇਆ ਰਾਣੀ ਦੇ ਪਾਸ। ਐ ਲੈ ਰਾਣੀ ਮਿਰਗ ਮੈਂ ਮਾਰਿਆ।
ਆਂਦਾ ਤੇਰੇ ਹੈ ਪਾਸ। ਬੋਲੇ ਰਾਣੀ ਰਾਜਿਆ ਕੀ ਕਹੇ:
ਰਾਣੀ— ਤੂੰ ਭਰਤਾ ਵੇ ਮੈਂ ਨਾਰ, ਚੰਗਾ ਕੀਤਾ ਮਿਰਗ ਵੇ ਮਾਰਿਆ।
ਰੱਖੀ ਮੇਰੀ ਉ ਲਾਜ, ਸਦਕੇ ਤੇਰੇ ਰਾਜਿਆ, ਪਿੰਗਲਾਂ।
ਰਾਜਾੀ—ਸੁਣ ਲੈ ਰਾਣੀਏਂ ਬਾਤ, ਅਜਬ ਤਮਾਸ਼ਾ ਮੈਂ ਅੱਜ ਡਿੱਠਾ।
ਸੇਉਤੀ ਵੇਖੀ ਹੈ ਨਾਰ, ਸੜਦੀ ਚਿਖਾ ਆਪਣੇ ਕੰਤ ਦੀ।


੧. ਸੰਮ। ੨. ਸਤੀ।