ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਰਥਰੀ ਹਰੀ ਜੀਵਨ / 19


ਰਾਣੀ— ਸੇਉਤੀ ਉਹ ਨਹੀਂ ਨਾਰ, ਉਸਨੂੰ ਸਤੀ ਕਾਹਨੂੰ ਵੇ ਸੱਦੀਏ।
ਓ ਮਹਾਂ ਸਤੀ ਨਾਰ, ਹਠ ਕਰ ਚਿਖਾ ਤੇ ਓਹ ਚੜ ਗਈ।
ਅੰਦਰ ਮਰ ਜਾਏ ਨਾਰ, ਬਾਹਰ ਜਦੋਂ ਕੰਤ ਵੇ ਹੈ ਮਰੇ।
ਰਾਜਾ— ਕਰੜੀ ਹੈ ਏ ਸਾਰ, ਐਸੀ ਮੁਹੱਬਤ ਕਦੇ ਹੋਵਣੀ।
ਰਾਣੀ— ਬਿਰਹੋਂ ਖਾਏ ਜਾਂ ਨਾਰ, ਅੱਗ ਨ ਬਾਹਰੋਂ ਪਵੇ ਲੱਭਣੀ।
ਖਲਕਤ ਵੇਖੇ ਗੀ ਆਇ, ਬਾਹਰ ਸਮਾ ਜਾਇ ਜੇ ਭਰਥਰੀ।
ਘਰ ਸਮਾਂ ਜਾਏ ਨਾਰ, ਮੁਹੱਬਤ ਤਦੋਂ ਏਸ ਨੂੰ ਆਖੀਏ।

੮.ਸੁਣਕੇ ਰਾਜਾ ਏ ਬਾਤ, ਪਰਤ ਵਾਗਾਂ ਜੰਗਲੀਂ ਮੁੜ ਗਿਆ।
ਆਇਆ ਸ਼ਹਿਰੋਂ ਓ ਬਾਹਰ, ਦੋ ਚਾਰ ਮਾਰੇ ਕਿਤੇ ਹਰਨੀਆਂ।
ਦਿੱਤੇ ਲਹੂ ਓ ਰੰਗਾਇ, ਘੱਲੇ ਨਫਰ ਨੂੰ ਓ ਦੇ ਕੱਪੜੇ।
ਭਿੱਜੇ ਰੱਤੂ ਦੇ ਨਾਲ, ਲੈ ਕੱਪੜੇ ਪਾਜੀ ਓ ਭਗ ਚਲੈ।
ਆਏ ਪਿੰਗਲਾਂ ਦੇ ਪਾਸ, ਐਲੈ ਰਾਣੀਏ ! ਰਾਜਾ ਹੈ ਮਰ ਗਿਆ।
ਰੱਤੂ ਭਿੰਨੇ ਲਿਬਾਸ, ਲਿਆਂਦੇ ਸ਼ਤਾਬੀ ਰਾਣੀ ਪਿੰਗਲਾਂ
ਪਾਸ ਸੇਜਾ ਦੇ ਆਇ, ਫੁਲ ਡਿੱਠੇ ਰਾਜੇ ਦੀ ਪੱਗ ਦੇ।
ਸੋ ਤਾਂ ਗਏ ਕਮਲਾਇ. ਲੈਕੇ ਹੋਕਾ ਵੇ ਡਿੱਗ ਪਈ।
ਡਿੱਗੀ ਗਿੜ ਓ ਗਿੜਾਇ, ‘ਮਰ ਗਿਆ ਭਰਥਰੀ' ਆਖਦੇ,
‘ਘਰ ਵਿਚ ਮੋਈ ਹੈ ਨਾਰ ‘ਰਾਜਾ’ ਕਹਿਣ ‘ਜੰਗਲੀਂ ਮਰ ਗਿਆ'
ਆਏ ਲੋਕੀਂ ਹਜ਼ਾਰ, ਲੱਕੜ ਕੱਟੀ ਲੋਕਾਂ ਨੇ ਜੋੜਕੇ।
ਕੀਤੀ ਚਿਖਾ ਓ ਤਿਆਰ, ਲੰਬੂ ਦੇ ਕੇ ਪਾਜੀ ਓ ਭਗ ਚਲੇ।
ਰਾਜਾ— ਆਏ ਰਾਜੇ ਦੇ ਦੁਆਰ :- ਕਰਨੀ ਕਰੀਂ, ਰਾਜਿਆ ਨਾ ਡਰੋ।
ਰਾਣੀ ਸੁਰਗਾਂ ਜੇ ਦੁਆਰ, ਤੁਰ ਜੋ ਗਈ ਕੱਪੜੇ ਵੇਖਦੀ।
ਕਰਕੇ ਪੁੱਛੋ ਨ ਤਾਇ, ਰਾਜਾ ਜੀ ਦੁਖ ਹੈ ਨਹੀਂ ਪਾਵਣਾ।

੧. ਨੌਕਰ, ਫਰੇਬੀ ਨੌਕਰ।