ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਤੀ ਸੜਕ 45


ਨੀਤੀ ਸ਼ਤਕ

ਮੰਗਲਾਚਰਨ

੧. ਦਸੇ ਦਿਸ਼ਾ ਜੋ ਵ੍ਯਾਪਿਆ, ਪਰੀ ਪੂਰਨ ਤ੍ਰੈਕਾਲ॥
    ਮੂਰਤ ਚੇਤਨ ਜੋ ਅਹੈ, ਹੈ ਅਨੰਤ ਹਰ ਹਾਲ॥
    ਅਪਨੇ ਅਨੁਭਵ ਗ੍ਯਾਨ ਬਿਨੁ, ਜੋ ਨਹਿਂ ਜਾਣਯਾਂ ਜਾਇ॥
    ਐਸੇ ਪ੍ਰਭੁ ਨੂੰ ਬੰਦਨਾ, ਤੇਜ ਸ਼ਾਂਤਿ ਰੂਪਾਇ॥

ਮੂਰਖ ਨਿੰਦਾ


੨. ਜਿਸਦੇ ਪ੍ਰੇਮ ਵਿਚ ਕੁੱਠਿਆ ਫਿਰਾਂ ਮੈਂ ਹਾਂ,
    ਮੈਨੂੰ ਛੱਡ ਉਹ ਹੋਰ ਨੂੰ ਪ੍ਯਾਰਦੀ ਹੈ !

      ਓਹੋ ਓਸਨੂੰ ਛੱਡ ਕੇ ਹੋਰ ਪ੍ਯਾਰੇ,
      ਪ੍ਯਾਰੀ ਓਹ ਫਿਰ ਅਸਾਂ ਨੂੰ ਪ੍ਯਾਰਦੀ ਹੈ!

   ਧ੍ਰਿਗ ਪ੍ਰਿਯਾ ਮੇਰੀ, ਧ੍ਰਿਗ ਉਹਦੇ ਪ੍ਯਾਰੇ,
   ਉਹਦੀ ਪ੍ਯਾਰੀ ਨੂੰ ਫਿਟਕ ਫਿਟਕਾਰਦੀ ਹੈ!

     ਮੈਨੂੰ ਧ੍ਰਿਗ ' ਤੇ ਧਿੰਗ ਹੈ ਕਾਮਦੇਵੋ
     ਜਿਸਦੀ ਪ੍ਰੇਰਨਾ ਸਭਸ ਨੂੰ ਮਾਰਦੀ