ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Page 50 46 ਨੀਤੀ ਸੜਕ 3. 8. ਅਗਿਆਨੀ ਸੁਖ ਨਾਲ ਮਨੀਂਦਾ, ਅਤਿ ਸੁਖ ਨਾਲ ਗਿਆਨੀ। ਬ੍ਰਹਮਾ ਭੀ ਰੀਝਾ ਨਹੀਂ ਸਕਦਾ, ਗਰਬੀ ਅਲਪ-ਗਿਆਨੀ। ਮਗਰ ਮੱਛ ਦੀ ਦਾੜ੍ਹਾਂ ਦੀ ਨੋਕ ਹੇਠੋਂ, ਨਾਲ ਜੋਰ ਦੇ ਮਣੀ ਕਢਵਾ ਲਈਏ। ਚੰਚਲ ਉਛਲਦਾ ' ਲਹਿਰ ' ਤਰੰਗ ਸਾਗਰ, ਜ਼ੋਰ ਡੌਲਿਆਂ ਦੇ ਤਰ ਪਾਰ ਪਈਏ। ਗੁੱਸੇ ਭਰੇ ਵਿਕਰਾਲ ਇਕ ਸੱਪ ਤਾਈਂ, ਫੁਲ ਵਾਂਗ ਉਠਾਇਕੇ ਸੀਸ ਚਈਏ। ਐਪਰ ਪਸੇ ਅਤਿ ਵਿਚ ਚਿੱਤ ਮੂਰਖ, ਕਿਸੇ ਤਰ੍ਹਾਂ ਨਾਂ ਕੱਢ ਨਿਵਾਰ ਲਈਏ।

ਰੇਤ ਪੀੜੀਏ ਯਤਨ ਦੇ ਨਾਲ ਜੇਕਰ, ਤੇਲ ਨਿਕਲ ਆਵੇ, ਤਾਂ ਅਸਚਰਜ ਨਾਂਹੀ।

ਤਿਹਾਇਆ ਹੰਢਦਾ ਮਿਰਗ ਵਿਚ ਤ੍ਰਿਸ਼ਨਕਾ ਦੇ, ਪਾਵੇ ਨੀਰ ਤਾਂ ਮੰਨਣ ਵਿਚ ਹਰਜ ਨਾਂਹੀ।

ਸਿੰਙ ਸਹੇ ਦਾ ਲੱਭਣਾ ਚਹੋ ਜੇਕਰ, ਲੱਭ ਪਵੇ ਅਸਚਰਜ ਨਾ ਏਸ ਮਾਂਹੀ।

ਐਪਰ ਮੂਰਖ ਦਾ ਚਿੱਤ ਅਤਿ ਫਾਥਾ; ਕਦੇ ਕਿਸੇ ਨਾ ਸਾਧ ਸਵਾਰਿਆ ਈ।