ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਤੀ ਸ਼ਤਕ / 47

੬. ਭੇਂ ਤੋੜਿਆਂ ਸੂਤ ਦੀ ਤਾਰ ਨਿਕਲੇ,
    ਹਾਥੀ ਤਾਰ ਉਸ ਨਾਲ ਬਨ੍ਹਾਂਵਦਾ ਜੇ,
      ਸ੍ਰੀਂਹ ਦੇ ਫੁੱਲ ਦੀ ਪੰਖੜੀ ਵਾਂਗ ਸੂਈ,
      ਹੀਰਾ ਨਾਲ ਉਸ ਸੂਈ ਵਿਨ੍ਹਾਂਵਦਾ ਜੇ,
   ਪਾਕੇ ਮਾਖਿਓ ਦੀ ਇਕ ਬੂੰਦ ਮਿੱਠੀ,
   ਖਾਰਾ ਸਾਗਰ ਉਹ ਮਿੱਠਾ ਕਰਾਂਵਦਾ ਜੇ,
     ਜਿਹੜਾ ਵਾਕ ਮਿਠੇ ਨਾਲ ਮੂਰਖਾਂ ਨੂੰ,
     ਸਤਿ ਮਾਰਗ ਤੇ ਲ੍ਯਾਵਣਾ ਚਾਂਹਵਦਾ ਜੇ।

੭. ਮੂੰਹੋਂ ਨਿਕਲਿਆ ਵੱਸ ਤੋਂ ਬਾਹਰ ਹੋਇਆ,
    ਚੁਪ ਰਹਿਣ ਹੈ ਆਪ ਦੇ ਵੱਸ ਅੰਦਰ।
      ਚੁੱਪ ਵਿਚ ਅਨੇਕ ਹੀ ਲਾਭ ਹੁੰਦੇ,
      ਚੁੱਪ ਜਾਣੀਓਂ ਗੁਣਾਂ ਦਾ ਉੱਚ ਮੰਦਰ।
    ਕੱਜਣ ਚੁੱਪ ਬਣਾਇਆ ਅਗਿਆਨਤਾ ਦਾ,
    ਮੂਰਖ ਮੌਤ ਦੇ ਲੁਕਣ ਨੂੰ ਰਚੀ ਕੰਦਰ।
      ਗ੍ਯਾਨ-ਵਾਨਾਂ ਦੀ ਸਭਾ ਵਿਚ ਮੂਰਖਾਂ ਦਾ,
      ਇਕੋ ਚੁਪ ਭੂਸ਼ਣ, ਇੱਕੋ ਚੁੱਪ ਸੁੰਦਰ

੮. ਅਲਪ ਗਯਾਨ ਪਾਕੇ ਨੈਣ ਅੰਧ ਹੋਏ,
    ਨਜ਼ਰ ਹੇਠ ਨਾ ਕਿਸੇ ਨੂੰ ਯਾਂਵਦਾ ਸਾਂ।
      ਅਪਣਾ ਆਪ ਸਰਬੱਗ ਦਿਸੀਂਵਦਾ ਸੀ,
      ਫੁਲਿਆ ਵਾਂਙ ਹਾਥੀ ਨਹੀਂ ਮਾਂਵਦਾਂ ਸਾਂ।
   ਐਪਰ ਗੁਣੀਆਂ ਦੇ ਸੰਗ ਜਦ ਗ੍ਯਾਨ ਆਯਾ,
   ਆਪੇ ਆਪ ਨੂੰ ਮੂਰਖ ਦਿਸ ਆਂਵਦਾ ਸਾਂ।
      ਮਦ ਗਰਬ ਦਾ ਉਤਰਿਆ ਤਾਪ ਵਾਂਗੂੰ,
      ਠੰਢ ਕਾਲਜੇ ਦੇ ਵਿਚ ਪਾਂਵਦਾ ਸਾਂ।