ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ ਭਰਥਰੀ ਹਰੀ ਦਾ ਨਾਮ ਹਿੰਦੁਸਤਾਨ ਵਿਚ ਇਕ ਪ੍ਰਸਿਧ ਨਾਮ ਹੈ। ਸੰਨ੍ਯਾਸੀ, ਪੰਡਤ, ਘਰਬਾਰੀ ਸਭ ਇਸ ਨਾਮ ਦੇ ਜਾਣੂੰ ਹਨ। ਸਾਧੂਆਂ ਵਿੱਚ ਇਨ੍ਹਾਂ ਦਾ ‘ਵੈਰਾਗ ਸ਼ੱਤਕ’' ਨਾਮੇ ਪੁਸਤਕ ਵਿਚ ਬੜੇ ਪਿਆਰ ਨਾਲ ਪੜ੍ਹਿਆ ਜਾਂਦਾ ਹੈ। ਪੰਡਤਾਂ ਤੇ ਕਵੀਆਂ ਵਿਚ ਇਸ ਦੇ ‘ਸ਼ਿੰਗਾਰ ਸ਼ੱਤਕ' ਨਾਮੇ ਗ੍ਰੰਥ ਦੇ ਕਟਾਖ੍ਯ ਤੇ ‘ਨੀਤੀ ਸ਼ੱਤਕ' ਨਾਮੇ ਗ੍ਰੰਥ ਦੀਆਂ ਸਿੱਯਾਂ ਸਤਿਕਾਰ ਨਾਲ ਵੇਖੀਆਂ ਜਾਂਦੀਆਂ ਹਨ, ਸੰਸਕ੍ਰਿਤ ਸਾਹਿਤ੍ਯ (ਲਿਟਰੇਚਰ ਇਨ੍ਹਾਂ ਤ੍ਰੈ ਸ਼ੱਤਕਾਂ ਦੇ ਛਣਕਾਵਾਂ ਤੇ ਤੌਕਿਆਂ ਨਾਲ ਭਰੀ ਪਈ ਹੈ, ਅਤੇ ਹਿੰਦ ਦੀਆਂ ਕਈ ਬੋਲੀਆਂ ਤੋਂ ਛੁੱਟ ਅੰਗ੍ਰੇਜ਼ੀ, ਫਰਾਂਸੀਸੀ ਤੇ ਜਰਮਨੀ ਆਦਿ ਅਨੇਕ ਯੂਰਪੀ ਭਾਸ਼ਾਂ ਇਨ੍ਹਾਂ ਸ਼ੱਤਕਾਂ ਦੇ ਤਰਜਮਿਆਂ ਨਾਲ ਭੂਸ਼ਤ ਹੋ ਚੁਕੀਆਂ ਹਨ, ਜਿਸ ਤੋਂ ਭਰਥਰੀ ਹਰੀ ਦਾ ਨਾਮ ਹੁਣ ਪੜ੍ਹੇ ਹੋਏ ਸੰਸਾਰ ਵਿੱਚ ਇਕ ‘ਪ੍ਰਸਿੱਧ’ ਨਾਮ ਹੋ ਰਿਹਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹਰਦਿਆਲ ਨਾਮੇ ਕਵੀ ਨੇ ਵੈਰਾਗਸ਼ੱਤਕ ਦਾ ਬ੍ਰਿਜਭਾਸ਼ਾ ਬੋਲੀ ਵਿਚ ਇਕ ਬਹੁਤ ਚਮਕਣ ਵਾਲਾ ਕਵਿਤਾ ਵਿਚ ਤਰਜਮਾ ਕੀਤਾ ਸੀ ਜੋ ਗੁਰਮੁਖੀ ਅੱਖਰਾਂ ਵਿਚ ਮਿਲਦਾ ਹੈ, ਇਸ ਦਾ ਪੰਜਾਬੀ ਤਰਜਮਾ ਬੀ ਹੈ ਤੇ ਸੁਖਦਾਈ ਸਿਖਿਆ ਹੈ, ਕਿੰਤੂ ਭਰਥਰੀ ਜੀ ਦਾ ਨੀਤੀ ਸ਼ੱਤਕ ਪੰਜਾਬੀ ਵਿਚ ਹੈ ਨਹੀਂ ਸੀ ਤੇ ਇਸ ਵਿਚ ਇਕ ਨਿੱਕਾ ਜਿਹਾ ਸ਼ਮ ਕੀਤਾ ਗਿਆ ਹੈ, ਤੇ ਠੇਠ ਕਵਿਤਾ ਵਿਚ ਪੰਜਾਬੀ ‘ਨੀਤੀ ਸ਼ੱਤਕ' ਤੇ ‘ਭਰਥਰੀ ਜੀਵਨ' ਤਿਆਰ ਕਰਕੇ ਇਨ੍ਹਾਂ ਪੰਨਿਆਂ ਵਿਚ ਦਿੱਤਾ ਗਿਆ ਹੈ।

Page 5