ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
2 / ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ

ਜੋ ਭਰਥਰੀ 'ਵਿਦਵਾਨ ਜਗਤ' ਵਿਚ ਪ੍ਰਸਿੱਧ ਹੈ, ਅਰ ਜਿਸਦੀ ਰਚਨਾ ਦੀ ਕਦਰ ਬੀ ਹੋ ਰਹੀ ਹੈ, ਉਸਦੇ ਆਪਣੇ ਹਾਲਾਤ ਪੱਛਮੀ ਤ੍ਰੀਕੇ ਦੇ ਲਿਖੇ ਹੋਏ ਨਹੀਂ ਮਿਲਦੇ। ਜੋ ਰਵਾਇਤਾਂ, ਲੋਕ ਮੂੰਹ ਚੜ੍ਹੀਆਂ ਕਹਾਣੀਆਂ ਤੇ ਕਥਾ ਕਰਨ ਵਾਲਿਆਂ ਦੇ ਪ੍ਰਸੰਗ ਪ੍ਰਸਿੱਧ ਹਨ ਓਹ ਤੇ ਓਹਨਾਂ ਪਰ ਵਿਚਾਰ ਅਤੇ ਇਤਿਹਾਸਿਕ ਖੋਜ ਨੇ ਜੋ ਕੁਛ ਹੁਣ ਤਕ ਲੱਭਿਆ ਹੈ ਸੋ ਅਗਲੇ ਸਫਿਆਂ ਵਿਚ ਦੇ ਦਿੱਤਾ ਗਿਆ ਹੈ।

ਅੰਮ੍ਰਿਤਸਰ, ਦਸੰਬਰ 1916

ਕਰਤਾ