ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਥਰੀ ਹਰੀ ਜੀਵਨ

੧. ਪਰੰਪਰਾ ਦਾ ਭਰਥਰੀ

ੳ. ਵੈਰਾਗ ਦਾ ਕਾਰਣ

ਪਰੰਪਰਾ ਆਖਦੀ ਹੈ ਕਿ ਸੰਮਤ ਬਿਕ੍ਰਮੀ ਦੇ ਕਰਤਾ ਬਿਕ੍ਰਮਾ ਦਿੱਤ ਦੇ ਵੱਡੇ (ਯਾ ਛੋਟੇ) ਭ੍ਰਾਤਾ ਦਾ ਨਾਮ ਭਰਥਰੀ ਸੀ।

ਇਹਨਾਂ ਵਿੱਚੋਂ ਭਰਥਰੀ ਹਰੀ ਉਜੈਨ ਦੇ ਤਖਤ ਉਤੇ ਬੈਠਾ, ਉਜੈਨ ਰਾਜਪੂਤਾਨੇ ਦੇ ਮਾਲਵਾ ਦੇਸ਼ ਦੀ ਰਾਜਧਾਨੀ ਸੀ।

ਕਿਸੇ ਸੋਮ ਨਾਮੇ ਬ੍ਰਾਹਮਨ ਨੇ ਬਹੁਤ ਤਪ ਕਰਕੇ ਸ੍ਵਰਗ ਤੋਂ ਇਕ ਫਲ ਪਾਇਆ, ਜਿਸਦਾ ਅਸਰ ਇਹ ਸੀ ਕਿ ਜੋ ਖਾਏ ਅਮਰ ਹੋ ਜਾਏ। ਭਰਥਰੀ ਹਰੀ ਨੂੰ ਧਰਮੀ ਰਾਜਾ ਜਾਣਕੇ ਸੋਮ ਨੇ ਇਹ ਫਲ ਉਸਨੂੰ ਦਿੱਤਾ। ਰਾਜਾ ਦਾ ਅਪਨੀ ਰਾਣੀ ‘ਅਨੰਗ ਸੇਨਾ' ਨਾਲ ਬਹੁਤ ਪਿਆਰ ਸੀ, ਉਸਦਾ ਚਿੱਤ


੧. ਸਸ਼ਾਗਿਰੀ ਸ਼ਾਸਤ੍ਰੀ ਕਹਿੰਦੇ ਹਨ ਕਿ ਚੰਦ੍ਰਗੁਪਤ ਨਾਮੇ ਬ੍ਰਾਹਮਣ ਨੇ ਚਾਰ ਵਹੁਟੀਆਂ ਵਿਆਹੀਆਂ। ਬ੍ਰਾਹਮਣੀ(ਜੋ ਜਾਤ ਦੀ ਬ੍ਰਾਹਮਣ ਸੀ) ਵਿਚੋਂ ਵਰੁਚੀ ਜੰਮਿਆ, ਭਾਨਮਤੀ (ਜੇ ਖਤ੍ਰਾਣੀ ਸੀ) ਵਿੱਚੋਂ ਵਿਕ੍ਰਮ, ਭਾਗਵਤੀ (ਜੇ ਵੈਸ਼ ਸੀ) ਵਿੱਚੋਂ ਭੱਟੀ ਤੇ ਸਿਧੂਮਤੀ (ਜੋ ਸ਼ੂਦਰ ਸੀ) ਵਿੱਚੋਂ ਭਰਥਰੀ ਜੀ ਜੰਮੇ।

੨. ਟੈਲੰਗ ਜੀ ਵੱਡਾ ਲਿਖਦੇ ਹਨ। ੩. ਏਸ਼ੀਆਟਿਕ ਰੀਸਰਚ ਜਿਲਦ ੯ ਸਫਾ ੧੫੨ ਨੇ ਛੋਟਾ ਲਿਖਿਆ ਹੈ। ੪. ਹਰਦਿਆਲ ਦੇ ਵੈਰਾਗ ਸ਼ੱਤਕ ਵਿਚ ਇਹ ਨਾਮ ਹੈ। ਕਿਤੇ ਇਹ ਬੀ ਕਥਾ ਹੈ ਕਿ ਵਿੱਕ੍ਰਮਾਦਿੱਤ ਨੂੰ ਇਹ ਫਲ ਮਿਲਿਆ ਸੀ, ਉਨ੍ਹਾਂ ਨੇ ਸੇਮ ਨੂੰ ਦਿੱਤਾ ਸੀ। ੫. ਦੇਖੋ ‘ਟਾਨੀ' ਦਾ ਦੀਬਾਚਾ