ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
56 / ਨੀਤੀ ਸ਼ਤਕ

੩੧. ਟੁੱਕਰ ਪਾਣ ਹਾਰੇ ਅੱਗੇ ਦੇਖਿਆ ਜੇ?
      ਜੇ ਕੁੱਤਾ ਦੀਨ ਹੋ ਪੂਛ ਹਿਲਾਂਵਦਾ ਹੈ;
         ਪੈਰੀਂ ਸੀਸ ਧਰਦਾ, ਮੂੰਹ ਅੱਡ ਦਸਦਾ,
         ਲੋਟ ਪੋਟ ਹੋ ਪੇਟ ਦਿਖਾਂਵਦਾ ਹੈ,
    ਐਪਰ ਤੱਕ ਖਾਂ ਹਾਥੀ ਨੂੰ ਖਾਣ ਵੇਲੇ,
    ਇਕ ਨਜ਼ਰ ਗੰਭੀਰ ਤਕਾਂਵਦਾ ਹੈ,
       ਕਈ ਮਿੰਨਤਾਂ ਹੋਣ ਤਾਂ ਛਕੇ ਭੋਜਨ,
       ਨੀਚ ਊਚ ਦਾ ਫਰਕ ਦਿਸ ਆਂਵਦਾ ਹੈ'॥

੩2. ਮਰ ਕੇ ਕੌਣ ਨ ਜੰਮਿਆ,
      ਘੁੰਮਦੇ ਇਸ ਸੰਸਾਰ?
         ਕੁਲ ਨੂੰ ਉੱਨਤ ਜੋ ਕਰੇ,
         ਜੰਮਣ ਉਸਦਾ ਸਾਰ।
         
੩੩. ਫੁੱਲਾਂ ਵਾਂਙੂ ਭਲੇ ਜਨ,
       ਦੁਹੂੰ ਥਾਂ ਰੰਗ ਜਮਾਂਨ।
            ਜਾਂ ਸਭ ਦੇ ਸਿਰ ਸੋਭਦੇ,
            ਜਾਂ ਸੁੱਕਬਨਾਂ ਵਿਚ ਜਾਨ
            
੩੪. ਬ੍ਰਿਹਸਪਤ ਆਦਿ ਗ੍ਰਹਿ ਕਈ ਅਕਾਸ਼ ਅੰਦਰ,
        ਰਾਹੂ ਪ੍ਰਾਕ੍ਰਮੀ ਉਨ੍ਹਾਂ ਨ ਛੇੜਦਾ ਹੈ।
             ਸੂਰਜ ਚੰਦ ਜੋ ਰਾਜੇ ਦਿਨ ਰਾਤ ਦੇ ਹਨ,
             ਮੱਸਿਆ ਪੁੰਨਿਆਂ ਉਨ੍ਹਾਂ ਵਲ ਹੇਰਦਾ ਹੈ।