ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.ਨੀਤੀ ਸ਼ਤਕ / 55

'

       ਧਰਮ ਉਪਜੀਵਕਾ ਆਪਣੀ ਪ੍ਯਾਰ ਕਰਦੇ,
         ਗ੍ਰੀਬ ਸਜਣ ਅੱਗੇ ਤਲੀ ਨਹੀਂ ਟਡਦੇ।
     ਪ੍ਰਾਣ ਜਾਣ ਤਾਂ ਕਰਮ ਨਾ ਕਰਨ ਮੈਲੇ,
     ਵਿਪਤਾ ਵਿਚ ਉੱਚੇ ਉੱਚ ਆਚਰਨ ਗਡਦੇ।
        ਤਿੱਖੇ ਧਾਰ ਤਲਵਾਰ ਤੋਂ ਬ੍ਰੱਤ ਐਸੇ,
       ਕਿਸਨੇ ਕਰੇ ਉਪਦੇਸ਼? ਜੋ ਨਹੀਂ ਛਡਦੇ।

     ਬੀਰਤਾ ਤੇ ਸ੍ਵੈ ਸਤਿਕਾਰ ਪ੍ਰਸੰਸਾ

੨੯. ਭੰਨਿਆਂ ਭੁੱਖ ਦਾ ਢਿਲਕਿਆ ਹੋਇ ਭਾਵੇਂ,
          ਨਾਲੇ ਕਸ਼ਟ ਬੁਢਾਪੇ ਦਾ ਮਾਰਿਆ ਈ,
              ਤੇਜ ਹੀਨ ਹੋਇਆ, ਹੋਵੇ ਮਰਨ ਲੱਗਾ,
              ਦੁੱਖ ਭੁੱਖ ਨੇ ਐਉਂ ਫਿਟਕਾਰਿਆ ਈ:
         ਐਪਰ ਹਾਥੀ ਦੇ ਮੱਥੇ ਨੂੰ ਪਾੜ ਕੇ ਤੇ,
         ਜਿਨ੍ਹੇ ਮਾਸ ਦਾ ਗ੍ਰਾਸ ਪਿਆਰਿਆ ਈ;
             ਐਸੇ ਮਾਨ ਵਾਲੇ ਸ਼ੇਰ ਕਦੇ ਦੱਸੋ,
             ਸੁੱਕੇ ਘਾਹ ਵਲ ਮੂੰਹ ਪਸਾਰਿਆ ਈ?
            
੩੦. ਥੋੜ੍ਹੀ ਲਗੀ ਚਰਬੀ, ਮੈਲੀ ਹੋਇ ਹੱਡੀ,
       ਨਿੱਕੀ, ਨਾਲ ਉਸਦੇ ਮਾਸ ਨਹੀਂ ਬੋਟੀ,
           ਭਾਵੇਂ ਰੱਜ ਨਾ ਆਂਵਦਾ ਨਾਲ ਉਸਦੇ,
           ਕੁੱਤਾ ਰੀਝਦਾ ਹੋਵਦਾ ਲੋਟ ਪੋਟੀ:
      ਐਪਰ ਫਸ੍ਯਾ ਗਿੱਦੜ ਸ਼ੇਰ ਛੱਡਦਾ ਈ;
      ਪੈਂਦਾ ਹਾਥੀ ਤੇ ਕੱਢਦਾ ਮਾਸ ਬੋਟੀ।
         ਆਪੋ ਆਪਣੀ ਸਭਿਆ ਅਨੁਸਾਰ ਤੀਕੂੰ,
         ਫਲ ਇਛਿਆ ਦੁੱਖ ਵਿਚ ਬਡੀ ਛੋਟੀ