ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
54 / ਨੀਤੀ ਸ਼ਤਕ

   ਦਾਤਾਂ ਉਹਨੂੰ ਨਸੀਬ ਇਹ ਹੋਣ ਜਿਸਤੇ,
      ਮਨਸ਼ਾ ਪੂਰ ਅਰਸ਼ੀਰੱਬ ਤੁੱਠਿਆਈ।

੨੬ ਜੀਵ ਹਿੰਸਾ, ਪਰ-ਦਰਬ ਤੋਂ ਪਰੇ ਰਹਿਣਾ,
    ਸੱਚ ਬੋਲਣਾ, ਸਮੇਂ ਤੇ ਦਾਨ ਕਰਨਾ।
        ਪਰ-ਤੀਆ ਦੀ ਕਥਾ ਤੇ ਚੁੱਪ ਰਹਿਣਾ,
        ਤ੍ਰਿਸ਼ਨਾਂ ਕਾਂਗ ਨੂੰ ਤੋੜਨਾ ਤ੍ਰੇੜ ਜਰਨਾ।
    ਨਾਲ ਵੱਡਿਆਂ ਨਿੰਮ੍ਰਤਾ ਧਾਰ ਤੁਰਨਾ।
    ਪ੍ਰਾਣੀ ਮਾਤ੍ਰ ਤੇ ਦਇਆ ਵਰਤਾਉ ਸਰਨਾ।
        ਨਿੱਤ ਨੇਮ ਕਰਨਾ, ਧਰਮ ਗ੍ਰੰਥ ਪੜ੍ਹਨਾ
        ਹੈ ਕਲ੍ਯਾਨ ਦਾ ਪੰਥ ਭਵਸਿੰਧ ਤਰਨਾ॥

੨੭. ਕੰਮ ਕਰਨ ਦਾ ਨੀਚ ਨਾ ਮੁੱਢ ਕਰਦੇ,
    ਵਿਘਨ ਹੋਣ ਕੋਲੋਂ ਸਦਾ ਰਹਿਣ ਡਰਦੇ।
      ਮੱਧਮ ਚਾ ਕੇ ਕੰਮ ਨੂੰ ਸ਼ੁਰੂ ਕਰਦੇ,
      ਵਿਘਨ ਪੈਣ ਤੇ ਓਸਦਾ ਤ੍ਯਾਗ ਕਰਦੇ,
    ਉੱਤਮ ਲੋਕ ਹਨ ਕੰਮ ਆਰੰਭ ਕਰਦੇ,
    ਫੇਰ ਫੇਰ ਭਾਵੇਂ ਵਿਘਨ ਪੈਣ ਚੜ੍ਹਦੇ।
      ਤ੍ਯਾਗ ਕੰਮ ਦਾ ਕਦੇ ਹੀ ਨਹੀਂ ਕਰਦੇ,
      ਕੰਮ ਸਿਰੇ ਚਾੜ੍ਹਨ ਮੁਸ਼ਕਲ ਜਾਣ ਤਰਦੇ।

੨੮. ਸਤਿ ਪੁਰਖ ਨਾਂ ਦੁਸ਼ਟ ਦੇ ਪਾਸ ਜਾਕੇ,
    ਕਦੇ ਦੀਨ ਹੋਕੇ ਹੱਥ ਆਨ ਅਡਦੇ।


੧. ਵਿਸ਼ਪ ਦਾ ਅਰਥ ਧਰਤੀ ਹੈ, ਪਰ ਸ੍ਵਰਗ ਭੀ ਕਰ ਲੈਂਦੇ ਹਨ।

੨. ਸਾਰੇ ਸ਼ਾਸਤ੍ਰਾਂ ਦਾ ਸੰਮਤ ‘ਰਸਤਾ` ਭੀ ਅਰਥ ਹੈ।