ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਤੀ ਸ਼ਤਕ / 53

        ਇਨ੍ਹਾਂ ਕਲਾਂ ਵਿੱਚ ਹੋਇ ਪਰਬੀਨ ਜਿਹੜਾ,
        ਓਹੋ ਲੋਕ ਮਰਿਯਾਦ ਦਾ ਥਾਉਂ ਹੋਵੇ*॥

੨੩, ਬੁੱਧ ਆਦਮੀ ਦੀ ਏ ਕਰੇ ਉੱਜਲ,
     ਬਾਣੀ ਵਿਚ ਏ ਭਰੇ ਹੈ ਸੱਚ ਸੱਤ੍ਯਾ!
             ਉੱਚਿਆਂ ਮਾਨ ਵਡਿਆਈ ਨੂੰ ਕਰੇ ਏਹੋ,
             ਵਿਘਨ ਪਾਪ ਏ ਮੇਟਦੀ ਸੱਭ ਹੱਤ੍ਯਾ!
      ਅੰਦਰ ਚਿੱਤ ਦੇ ਭਰੇ ਪਰਸੰਨਤਾ ਏ,
      ਬਾਹਰ ਕੀਰਤੀ ਦੇਸ਼ ਦਸੌਰ ਮੱਧ੍ਯਾ!
            ਏ ਸਤਿਸੰਗ ਦਾਤੀ ਸਾਰੇ ਸੁਖਾਂ ਦੀ ਹੈ,
           ਕਿਸੇ ਗੱਲੇ ਨ ਕੋਈ ਇਨ ਊਣ ਘਤ੍ਯਾ!

੨੪. ਆਦਰ ਯੋਗ ਸੁਭਾਗ ਕਵੀਸ਼ਰ ਜੇ,
      ਰਸਾਂ ਨਾਲ ਭਿੰਨੀ ਕਵਿਤਾ ਰਚਨਹਾਰੇ।
           ਕਾਯਾਂ ਕੀਰਤੀ ਇਨ੍ਹਾਂ ਦੀ ਅਮਰ ਹੋਈ,
           ਜਰਾ ਮਰਨ ਦੇ ਡਰਾਂ ਤੋਂ ਪਈ ਪਾਰੇ॥

੨੫. ਪੁਤਰ ਸਦਾਚਾਰੀ, ਤ੍ਰੀਆ ਪਤੀਬਰਤਾ,
      ਮਿੱਤਰ ਪ੍ਰੇਮ ਵਾਲੇ, ਮਿਹਰਬਾਨ ਸਾਂਈਂ।
           ਸਾਕ ਨੇਕ ਤੇ ਸਰਲ ਸਫ਼ਾ ਹੋਵੇ,
           ਮਨ ਕਲੇਸ਼ ਦੇ ਲੇਸ਼ ਤੋਂ ਰਹਿਤ ਭਾਈ।
     ਸੁੰਦਰ ਰੂਪ ਹੋਵੇ, ਆਉਂਦਨ ਹੋਇ ਪੱਕੀ,
     ਵਿਦ੍ਯਾ ਨਾਲ ਮੁਖ ਤੇ ਹੋਵੇ ਫਬਨ ਛਾਈ।


  • ਸੰਸਾਰ ਦੀ ਮਰਿਯਾਦਾ ਦਾ ਆਸਰਾ, ਭਾਵ ਹੈ ਕਿ ਇਹਨਾਂ ਗੁਣਾਂ ਬਿਨਾਂ ਸੁਸਾਇਟੀ (ਭਾਈਚਾਰਾ) ਵਿਕੋਲਿੱਤ੍ਰੀ ਹੋ ਜਾਏਗੀ।