ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
52. ਨੀਤੀ ਸ਼ੜਕ

੨੦.ਉੱਚੀ ਭਾਂਤ ਦੀ ਸੁੰਦਰਤਾ ਆਦਮੀ ਦੀ,
ਗੁੱਝੀ ਦੌਲਤ ਏ ਵਿੱਦਿਆ ਜਾਨ ਭਾਈ!
  ਸੁਖ ਖੁਸ਼ੀ ਦਾਤੀ, ਕਰੇ ਕੀਰਤੀ ਜੋ,
  ਵਿੱਦਿਆਂ ਗੁਰੂਆਂ ਦਾ ਗੁਰੂ ਜੀ ਜਾਣਨਾ ਈ।
ਵਿਦ੍ਯਾ ਸਾਕ ਜੇ ਵਿੱਚ ਪਰਦੇਸ਼ ਲੋਕੋ,
ਵਿਚ ਪ੍ਰਲੋਕ ਦੇ ਪਰਮ ਏ ਦੇਵਤਾ ਈ।
  ਧਨ ਛੱਡ ਰਾਜੇ ਪੂਜਣ ਵਿੱਦਿਆ ਨੂੰ,
  ਵਿਦ੍ਯਾ ਬਿਨਾਂ ਨਰ ਪਸ਼ੂ ਸਿਆਣਨਾ ਈ।

੨੧.ਹੋਵੇ ਖਿਮਾਂ, ਸੰਜੋਅ ਦੀ ਲੋੜ ਨਾਹੀਂ!,
ਹੋਵੇ ਕ੍ਰੋਧ, ਤਾਂ ਵੈਰੀਆਂ ਅਤਿ ਕਿੱਥੇ।
  ਰਿਝਦੇ ਦਿਲਾਂ ਨੂੰ ਅੱਗ ਦੀ ਲੋੜ ਨਾਹੀਂ,
  ਕੀ ਹੈ ਲੋੜ ਦਾਰੂ, ਪਾਸ ਇਸ਼ਟ ਜਿੱਥੇ।
ਵੈਰੀ ਹੋਣ, ਤਾਂ ਸੌਂਪ ਕੀ ਖੂਹਣ ਖੂਹਸਣ,
ਪੂਰਨ ਵਿੱਦਿਆ ਮਿਲੇ, ਧਨ ਲੋੜ ਕਿੱਥੇ।
  ਲਾਜ ਹੁੰਦਿਆਂ ਗਹਿਣਿਆਂ ਲੋੜ ਨਾਂਹੀ,
  ਓਥੇ ਰਾਜ ਕੀ? ਕਵਿਤਾ ਰਸਾਲ ਜਿੱਥੇ।

੨੨.ਓਪ੍ਰੇ ਜਨਾਂ ਤੇ ਦ੍ਯਾਲ, ਉਦਾਰ ਸਜਣਾ,
ਨਾਲ ਖੋਟਿਆਂ ਦੰਡ ਵਰਤਾਉ ਹੋਵੇ।
  ਪ੍ਰੀਤਿ ਸਾਧੂਆਂ, ਨੀਤਿ ਦਰਬਾਰ ਰਾਜੇ,
  ਵਿਦ੍ਯਾਵਾਨ ਨਾਲ ਮਿਠ ਸੁਭਾਉ ਹੋਵੇ।
ਨਾਲ ਵੈਰੀਆਂ ਬੀਰਤਾ, ਖਿਮਾਂ ਵਡਿਆਂ
ਨਾਲ ਤੀਮੀਆਂ ਦਾਨਾਂ ਵਰਤਾਉ ਹੋਵੇ।