ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸੜਕ / 51

       ਕਦੀ ਕਰੋ ਅਪਮਾਨ ਨਾਂ ਇਨ੍ਹਾਂ ਸੰਦਾ,
       ਮਾਇਆ ਤੁਸਾਂ ਨਾਂ ਸਕੇਗੀ ਰੋਕ ਪਾਈ।
੧੮. ਹੰਸ ਉਤੇ ਜੇ ਬ੍ਰਹਮਾਂ ਨੂੰ ਕ੍ਰੋਧ ਆਵੇ,
    ਕੌਲ ਫ਼ੁਲਾਂ ਨਿਵਾਸ ਤੋਂ ਕੱਢ ਦੇਸੀ
       ਬਨ ਦਾ ਸ੍ਵਾਦ ਤੇ ਰੰਗ ਭੀ ਖੋਹ ਲੈਸੀ;
       ਦੂਰ ਓਪਰੇ ਥਾਂਉਂ ਤੇ ਛੱਡ ਦੇਸੀ।
    ਐਪਰ ਹੰਸ ਦੀ ਕੀਰਤੀ ਜਗਤ ਉੱਘੀ,
    ਦੁੱਧ ਦਿਓ ਤਾਂ ਨੀਰ ਕਰ ਅੱਡ ਦੇਸੀ;
       ਇਸ ਪ੍ਰਬੀਨਤਾ ਦੀ ਜਿਹੜੀ ਕੀਰਤੀ ਹੈ,
       ਬ੍ਰਹਮਾਂ ਏਸਨੂੰ ਕੀਕੁਰਾਂ ਵੱਢ ਦੇਸੀ?

੧੯. ਕੀ ਫਬਨ ਫਬਾਨਗੇ ਕੜੇ ਸੁਹਣੇ,
     ਚੰਨਣ ਹਾਰ ਕੀ ਛਬੀ ਵਧਾਣਗੇ ਜੀ।
        ਸੰਦਲ ਲੇਪ ਇਸ਼ਨਾਨ ਤੇ ਵਾਲ ਕੁੰਡਲ,
        ਗਹਿਣੇ ਫੁਲਾਂ ਦੇ ਸੁਹਜ ਨਹੀਂ ਲਾਣਗੇ ਜੀ।
    ਸੁਹਜ ਲਾਏਗੀ ਬਾਣੀਂ ਜੁ ਪੜ੍ਹੀ ਗੂੜ੍ਹ ਕੇ;
    ਧਾਰਨ ਕਰਨ ਵਾਲੇ ਸੁਖ ਪਾਣਗੇ ਜੀ।
       ਸੱਚਾ ਰਹਿਣ ਵਾਲਾ ਗਹਿਣਾ ਗਿਰਾ* ਜਾਣੋ,
        ਹੋਰ ਗਹਿਣੇ ਸਭ ਨਸ਼ਟ ਹੋ ਜਾਣਗੇ ਜੀ।


  • ਬਾਣੀ, ਗਿਰਾ = ਫਸਾਹਤ। ਵਿੱਦਵਤਾ ਤੇ ਖ਼ੂਬਸੂਰਤੀ ਨਾਲ ਬੋਲਣ ਦਾ ਗੁਣ।