ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
50 / ਨੀਤੀ ਸ਼ਤਕ


ਵਿੱਦਵਤਾ ਦੀ ਪ੍ਰਸੰਸਾ

੧੫.ਵਿਦ੍ਯਾਵਾਨ ਪ੍ਰਸਿੱਧ ਤੇ ਗਿਰਾ ਸੁੰਦਰ,
ਵਿੱਦ੍ਯਾ ਅਰਥੀਆਂ ਨੂੰ ਵਿੱਦ੍ਯਾ ਦੇਣ ਭਾਈ।
   ਐਸੇ ਕਵੀ ਜਿਸ ਦੇਸ਼ ਵਿਚ ਰਹਿਣ ਨਿਰਧਨ,
   ਮੂਰਖ ਆਖੀਏ ਰਾਜੇ ਉਸ ਦੇਸ਼ ਤਾਈਂ।
ਬਿਨਾ ਦੌਲਤੋਂ ਬੀ ਕਵੀ ਹੈਨ ਰਾਜੇ,
ਬਿਨਾਂ ਸੋਨਿਓਂ ਬੀ ਮਣੀ ਰਤਨ ਜਾਈ,
   ਐਪਰ ਮਣੀ ਦਾ ਮੁੱਲ ਘਟਾਣ ਵਾਲੇ,
  'ਖੋਟੇ ਪਾਰਖੂ' ਜਗਤ ਅਖਾਂਵਦਾ ਈ॥
੧੬.
ਜਿਸਨੂੰ ਚੋਰ ਚੁਰਾ ਨਾ ਸਕਦੇ ਨੀ,
ਜਿਹੜਾ ਸੁੱਖ ਹੀ ਸੁੱਖ ਨਿਤ ਦੇਂਵਦਾ ਈ।
   ਜੇਹੜਾ ਦਿੱਤਿਆਂ ਘਟੇ ਨਾ, ਵਧੇ ਸਗਮਾ,
   ਜੁਗਾਂ ਵਿੱਚ ਪੁਰਾਣਾ ਨਾ ਹੋਂਵਦਾ ਈ।
'ਵਿਦ੍ਯਾ ਧਨ' ਓਸਦਾ ਅਖੁੱਟ ਜਿਹੜਾ, ਜਿ
ਨ੍ਹਾਂ ਅੰਦਰੇ ਏਹ ਧਨ . ਮੇਂਵਦਾ ਈ।
   ਉਨ੍ਹਾਂ ਨਾਲ ਅਭਿਮਾਨ ਨਾ ਕਰੋ ਰਾਜਾ!
   ਸ਼ਾਨ ਉਨ੍ਹਾਂ ਦੀ ਕੌਣ ਮਿਚੋਂਵਦਾ ਈ॥
੧੭.
ਨਵੇਂ ਮੱਦ ਦੀ ਧਾਰ ਦੇ ਨਾਲ ਮੱਤੇ,
ਯਾਮ ਸੀਸ ਵਾਲੇ ਹਾਥੀ ਮਸਤ ਤਾਂਈਂ।
   ਡੰਡੀ ਕਮਲ ਦੀ ਜਿਵੇਂ ਨਾ ਬੰਨ੍ਹ ਸਕਦੀ,
   ਤਾਰ ਕੱਚੀ ਦੀ ਪੇਸ਼ ਨਾ ਰਤੀ ਜਾਈ।
ਮੋਖ ਦਾਤੀ ਪਰਮਾਰਥੀ ਵਿੱਦਿਆ ਦੇ,
ਪੰਡਤ ਮਸਤ ਜੋ ਹੈਨ ਪਰਬੀਨ ਭਾਈ।