ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸ਼ਤਕ / 49

  ਹਰ ਇਕ ਗੱਲ ਦਾ ਸ਼ਾਸਤਰ ਕਹੇ ਦਾਰੂ,
  ਐਪਰ ਮੂਰਖ ਦੀ ਨਹੀਂ ਦਵਾ ਕਾਈ।

੧੨.ਰਾਗ ਵਿੱਦਿਆ ਤੋਂ ਕੋਰਾ ਕੱਖ ਜਿਹੜਾ,
ਨਹੀਂ ਜਾਣਦਾ ਜੋ ਸਾਹਿੱਤ ਭਾਈ।
  ਦੋਹਾਂ ਕਲਾਂ ਤੋਂ ਖਾਲੀ ਮਨੁੱਖ ਜਿਹੜਾ,
  ਓਹਨੂੰ ਆਦਮੀ ਕਦੀ ਨ ਜਾਣਨਾ ਈਂ।
ਪੂਛ ਸਿੰਗ ਤੋਂ ਰਹਿਤ ਓ ਪਸ਼ੂ ਜਾਣੋਂ,
ਹੋਰ ਫਰਕ ਨਾ ਜਾਣਨਾ ਰਤੀ ਰਾਈ।
  ਜਿਉਂਦਾ ਰਹੇ ਏ ਪਸੂ ਬਿਨ ਘਾਸ ਖਾਧੇ,
  ਭਾਗ ਏਸਦੇ ਵਿੱਚ ਏ ਵਾਧੜਾ ਈ॥

੧੩.ਪੱਲੇ ਨਾ ਵਿਦ੍ਯਾ, ਨ ਤਪ ਦਾਨ ਹੋਵੇ,
ਨ ਗੁਣ ਗ੍ਯਾਨ ਜਤ ਸਤ ਤੇ ਨਾਂ ਧਰਮ ਕਰਦੇ।
  ਓ ਲਖ ਏਸ ਧਰਤੀ ਤੇ ਹਨ ਭਾਰ ਭੂਮੀ,
  ਮਨੁਖ ਰੂਪ ਹਨ, ਪਰ ਮ੍ਰਿਗਾਂ ਵਾਂਗ ਫਿਰਦੇ।

੧੪.ਸਾਥ ਨ ਮੂਰਖ ਦਾ ਭਲਾ, ਚਹੋ,
ਮਿਲੇ ਇੰਦ੍ਰ ਦਾ ਦੁਆਰ।
  ਸਾਥ ਭਲੇਰਾ ਬਨਚਰਾਂ, ਚਹੋ
  ਪਰਬਤ ਬਨ ਵਿਚਕਾਰ॥



੧. ਕਾਵ੍ਯ ਆਦਿ ਵਿਦਿਆ ਦੀ ਰਚਨਾ।

੨. ਗੁਣਾਂ।