ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
58 / ਨੀਤੀ ਸ਼ਤਕ

੩੭. ਸੂਰਜ ਕਾਂਤੀ ਮਣੀ* ਚਹਿ,
       ਰਹਿ ਅਚੇਤ ਹਰ ਹਾਲ।
            ਸੂਰ ਕਿਰਣ ਪਰ ਪਰਸਿਆਂ,
            ਬਲ ਉਠਦੀ ਹੋ ਲਾਲ।
       ਤਿਵੇਂ ਤੇਜੱਸ੍ਵੀ ਪੁਰਖ ਹਨ
       ਗਹਿਰ ਗੰਭੀਰੇ ਸ਼ਾਂਤ,
           ਐਪਰ ਕਦੀ ਅਨਾਦਰ ਦੀ,
           ਸਹਿ ਨਹੀਂ ਸਕਦੇ ਝਾਤ।

੩੮. ਭਾਵੇਂ ਹੋਵੇ ਸ਼ੇਰ ਦਾ
       ਬੱਚਾ ਨਿੱਕੀ ਆਯੁ,
          ਹੱਲਾ ਤਦ ਭੀ ਕਰੇਗਾ
          ਉਸ ਹਾਥੀ ਤੇ ਜਾਇ,
      ਮਦ ਗੱਲ੍ਹਾਂ ਤੇ ਚੋ ਰਿਹਾ
      ਜਿਸਦੇ ਮਸਤੀ ਪਾਇ,
         ਤਾਂਤੇ ਉਮਰਾ ਨਹੀਂ ਹੈ
         ਕਾਰਣ ਤੇਜ ਸੁਭਾਇ।
     ਤੇਜ ਸੁਭਾਵਕ ਚੀਜ਼ ਹੈ
     ਰਖਦਾ ਸਦਾ ਨਿਵਾਸ।
        ਤੇਜੱਸ੍ਵੀਆਂ ਦੇ ਵਿੱਚ ਉਸ
        ਹਰ ਉਮਰੇ ਪਰਕਾਸ॥


*ਆਤਸ਼ੀ ਸ਼ੀਸ਼ੇ ਤੋਂ ਸ਼ਾਇਦ ਮੁਰਾਦ ਹੈ।