ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸ਼ਤਕ / 59

ਦੋਲਤ

੩੯. ਜਾਤ ਰਸਾਤਲ ਜਾ ਪਵੇ, ਢੱਠੇ ਖੂਹ ਗੁਣ ਜਾਨ,
        ਸਤਿ ਧਰਮ ਢੈ ਪਰਬਤੋਂ ਮੇਟੇ ਨਾਮ ਨਿਸ਼ਾਨ
            ਸੂਰਮਤਾ ਨੂੰ ਚਿਥੜ ਦੇ ਬੱਜਰ ਉਤੋਂ ਆਨ,
            ਸਾਨੂੰ ਪਰ ਇਕ ਚਾਹੀਏ ਦੌਲਤ ਦੌਲਤ ਖਾਨ।
       ਗੁਣ ਦਾ ਕੋਈ ਮੁੱਲ ਨਾ ਤੀਲੇ ਘਾਸ ਸਮਾਨ,
       ਦੌਲਤ ਹੋਇਆਂ ਜਾਤ ਗੁਣ ਸਭ ਦਾ ਹੁੰਦਾ ਮਾਨ।

੪੦. ਓਹੋ ਅੰਗ, ਸ਼ਰੀਰ ਹੈ ਉਹੋ ਤੇਰਾ,
        ਕੰਮ, ਚੇਸ਼ਟਾ ਕਾਰ ਹਨ ਉਹੋ ਤੇਰੇ।
             ਤਿੱਖੀ ਅਕਲ ਭੀ ਉਹੋ ਹੀ ਪਾਸ ਤੇਰੇ,
             ਮਿੱਠੇ ਬਚਨ ਰਸਾਲ ਭੀ ਉਹੋ ਤੇਰੇ।
         ਇਕ ਦੌਲਤ ਦੀ ਨਿੱਘ ਦੇ ਘਟਦਿਆਂ ਹੀ
         ਤੋਰ ਹੋਰ ਹੋ ਗਏ ਨੀ ਉਹੋ ਤੇਰੇ।
            ਹੈ ਅਚਰਜ ਏ ਬਦਲਨਾ ਆਦਮੀ ਦਾ,
            ਜਦੋਂ ਦੌਲਤ ਹੈ ਆਣਕੇ ਅੱਖ ਫੇਰੇ॥

੪੧. ਦੌਲਤ ਜਿਸਦੇ ਪਾਸ ਉਹ
        ਪੰਡਤ ਗੁਣੀ ਕੁਲੀਨ।
           ਵਕਤਾ ਦਰਸ਼ਨ ਯੋਗ ਉਹ,
           ਸਭ ਗੁਣ ਸ੍ਵਰਨ ਅਧੀਨ॥