ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
60 / ਨੀਤੀ ਸ਼ਤਕ


੪੨. ਖੋਟੇ ਮੰਤਰਾਂ ਨਾਲ ਵਿਨਾਸ਼ ‘ਰਾਜਾ’
       ‘ਤਪੀ' ਲੋਕਾਂ ਦੇ ਸੰਗ ਵਿਨਾਸ਼ ਹੋਵੇ।
            ਬਿਨਾਂ ਪੜ੍ਹੇ ‘ਬ੍ਰਾਹਮਣ', ਲਾਡ ਨਾਲ 'ਪੁੱਤਰ',
            'ਕੁਲ' ਕੁਪੁੱਤ ਦੇ ਜੰਮਿਆ ਨਾਸ਼ ਹੋਵੇ।
        ‘ਸ਼ਰਮ' ਸ਼੍ਰਾਬ ਤੇ ‘ਧਰਮ' ਕੁਸੰਗ ਮੇਟੇ,
         ਬਿਨਾਂ ਦੇਖਿਆਂ ‘ਖੇਤੀ' ਦੀ ਆਸ ਖੋਵੇ।
‘ 'ਪ੍ਯਾਰ’ ਘਟੇ ਪਰਦੇਸ਼ ਵਿਚ ਬਹੁਤ ਰਹਿਆਂ,
              ‘ਮੈਤ੍ਰੀ' ਹੈਂਕੜ ਦੇ ਨਾਲ ਜਾ ਨੀਂਦ ਸੋਵੇ।
         ਜੇੜ੍ਹਾ ਕਰੇ ਅਨੀਤਿ ਉਸ ਰੁਕੇ ‘ਵਾਧਾ',
         ਹਾਨੀ ਆਪਣੀ ਦੇ ਓਹ ਬੀਜ . ਬੋਵੇ।
               ਧਨ ਲੁਟਾਇ ਹੰਕਾਰ ਫੁੰਕਾਰ ਭਰਿਆ,
               ਧਨ ਨਸ਼ਟ ਕਰਕੇ ਪਿਛੋਂ ਪਿਆ ਰੋਵੇ।

੪੩, ਧਨ ਦੀਆਂ ਗਤੀਆਂ ਤਿੰਨ ਹਨ,
       ੧. ਦਾਨ ੨. ਭੋਗ ਤੇ ੩. ਨਾਸ਼।
               ੧. ਭਲੇ ਅਰਥ ਜਿਨ ਵਰਤਿਆ,
               ਧਨ ਕੀਤਾ ਸਫਲਾਸੁ।
       ੨. ਖਾਧਾ ਆਪ ਤੇ ਵਰਤਿਆ,
          ਸੌਖੇ ਲੰਘੇ ਸ੍ਵਾਸ
               ੩. ਦਿੱਤਾ, ਆਪ ਨ ਵਰਤਿਆ,
               ਤਿਸਦੀ ਗਤੀ ਵਿਨਾਸ਼।