ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸ਼ਤਕ / 61

੪੪. ਮਣੀ ਸਾਣ ' ਤੇ ਚੜ੍ਹੀ ਤੇ ਮਲਤ ਹੋਈ,
       ਰਣ ਜਿੱਤ ਜੋਧਾ ਤੀਰ ਮਾਰਿਆ ਈ।
            ਮਦ ਉਤਰਿਆ ਲਿੱਸਾ ਤੇ ਪੀਨ ਹਾਥੀ,
            ਨਦੀ ਸਿਆਲ ਦੀ ਰੇਤਾ ਜਿਸ ਠਾਰਿਆ ਈ;
      ਚੰਦ ਦੂਜ ਵਾਲਾ, ਥੱਕੀ ਹੋਈ ਅਬਲਾ,
      ਰਾਜਾ ਦੀਨ ਧਨ ਦਾਨ ਜਿਨ ਵਾਰਿਆਈ;
          ਦੀਨ ਖੀਨ ਬੀ ਸੁਹਣੇ ਯੇ ਲੱਗਦੇ ਨੀ,
          ਦੁਰਬਲਤਾਈ ਬੀ ਇਨ੍ਹਾਂ ਸ਼ਿੰਗਾਰਿਆ ਈ॥

੪੫. ਧਨ ਹੀਨ ਪਰ ਹੀਨ ਜਦ ਹੋਇ ਕੋਈ,
      ਮੁੱਠ ਜਵਾਂ ਦੀ ਨੂੰ ਪਿਆ ਤਰਸਦਾ ਈ।
          ਓਹੀ ਨਿਰਧਨੀ ਜਦੋਂ ਧਨਵਾਨ ਹੋਵੇ,
          ਤਿਣਕੇ ਤੁੱਲ ਇਸ ਧਰਤੀ ਨੂੰ ਦਰਸਦਾ ਈ।
      ਵਡੇ ਛੋਟੇ ਜੋ ਗਿਣਨਾ ਪਦਾਰਥਾਂ ਦਾ,
      'ਦਸ਼ਾ ਬਦਲੀ' ਵਿਚ ਫਰਕ ਏ ਰੱਖਦਾ ਈ।
          ਤਾਂਤੇ ਸਿੱਧ ਹੈ, ਧਨੀਆ ਦੀ ਦਸ਼ਾ ਕਾਰਣ,
         ‘ਵਡ ਛੁਟਾ’ਜਿੱਥੋਂ ਆਕੇ ਦਰਸਦਾ ਈ॥
         
੪੬. ‘ਪ੍ਰਿਥਵੀ' ਗਊ ਹੈ ਰਾਜਿਆ! ਸੁਣੋਂ ਸਿੱਖ੍ਯਾ,
      ਚੋਣੀ ਚਹੁੰਦੇ ਹੋ ਜੇ ਏ ਗਊ ਮਾਈ।
         ਵੱਛੇ ਵਾਂਙ ਤਦ ਪ੍ਰਜਾ ਦਾ ਕਰੋ ਪਾਲਨ,
         ਪਹਿਲੋਂ ਏਸਨੂੰ ਪਾਲਣਾ ਪੋਸਣਾ ਈ।
     ਦਿਨੇ ਰਾਤ ਜਦ ਪ੍ਯਾਰ ਦੇ ਨਾਲ ਪਰਜਾ,
     ਰਾਜਾ ਪਾਲਦਾ ਰੱਖਦਾ ਸਾਂਭਦਾ ਈ।