ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੀਤੀ ਸ਼ਤਕ / 65


  ੫੩,       ਦੁਰਜਨ ਵਿਦ੍ਯਾ ਵਾਨ ਹੋ, 
             ਤਾਂ ਭੀ ਰਹੀਓ ਦੂਰ।
                     ਭਾਵੇਂ ਮਣੀ ਸ਼ਿੰਗਾਰਿਆ 
                    ਭ੍ਯਾਨਕ ਸੱਪ ਜ਼ਰੂਰ।
                    
  ੫੪       ਲੱਜ੍ਯਾਵਾਨ ਨੂੰ ਆਖਦੇ ਸਿਥਲ ਹੋਇਆ,
             ਧਰਮ ਧਾਰੀ ਨੂੰ ਆਖਦੇ ਦੰਭ ਧਾਰੀ।
                     ਕਪਟੀ ਆਖਦੇ ਰਹੇ ਪਵਿੱਤ੍ਰ ਜੇੜ੍ਹਾ, 
                     ਕਹਿੰਦੇ ਸੂਰਮੇਂ ਨੂੰ ਏਸ ਦਇਆ ਹਾਰੀ। 
             ਸਰਲ ਸਿੱਧੇ ਨੂੰ ਮੂਰਖ ਕਰ ਆਖਦੇ ਨੀ, 
             ਮਿਠ ਬੋਲੇ ਨੂੰ ਦੀਨ ਤੇ ਹੀਨ ਆਰੀ।
                      ਤੇਜਵਾਨ ਨੂੰ ਕਹਿਣ ਗੁਮਾਨ ਭਰਿਆ; 
                      ਬੋਲਣ ਹਾਰ ਗਲਾਧੜੀ ਬਕਣ ਵਾਰੀ।
            ‘ਚਿੱਤ ਟਿਕੇ ਏਕਾਗ੍ਰ` ਨੂੰ ਕਹਿਣ ਸੁਸਤੀ,
            ਦੁਰਜਨ ਲੋਕਾਂ ਦੀ ਗਤੀ ਹੇ ਉਲਟ ਸਾਰੀ।
                   ਗੁਣੀ ਜਨਾਂ ਵਿਚ ਕਹੋ ਗੁਣ ਕੌਣ ਐਸਾ,
                   ਦੁਰਜਨ ਲਾਣ ਕਲੰਕ ਨਾਂ ' ਜਿਨੂੰ ਕਾਰੀ?
                   
 44.        ਹੋਰ ਔਗੁਣਾਂ ਦੀ ਓਥੇ ਲੋੜ ਕਾਹਦੀ,
             ਜਿੱਥੇ ਲੋਭ ਨੇ ਵਾਸ ਆ ਪਾਇਆ ਏ?
                     ਕੁਟਿਲ ਪੁਰਖ ਨੂੰ ਪਤਿਤ ਕੀ ਹੋਰ ਕਰਸੋ?
                     ਸੱਚੇ ਲੋਕ ਨੂੰ ਤਪਾਂ ਕੀ ਲਾਇਆ ਏ? 
             ਰਿਦਾ ਹੋ ਗਿਆ ਜਿਦਾ ਹੈ ਸ਼ੁੱਧ, ਉਸਨੂੰ 
             ਤੀਰਥ ਫਿਰਨ ਫਿਰ ਨਹੀਂ ਲੁੜਾਇਆ ਏ।