ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

64 / ਨੀਤੀ ਸ਼ਤਕ

 ੫੧,
          ਸਾਵਧਾਨ ਹੋ ਕੇ ਯਾਰ ਚਾਤ੍ਰਿਕਾ ਓ !
          ਪਲ ਭਰ ਸਾਡੀ ਭੀ ਗੱਲ ਇਕ ਸੁਣੀਂ ਜਾਈਂ।
                    ਕਈ ਤਰ੍ਹਾਂ ਦੇ ਬੱਦਲ ਆਕਾਸ਼ ਫਿਰਦੇ,
                    ਸਾਰੇ ਨਹੀਂ ਪਰ ਇੱਕ ਸਮਾਨ ਭਾਈ।
          ਕਈ ਵੱਸਦੇ ਧਰਤੀ ਨੂੰ ਭਾਗ ਲਾਂਦੇ,
          ਕਈ ਜਾਣ, ਬਿਰਥੀ ਜ ਗੜ੍ਹਕ ਪਾਈ।
                   ਤਾਂਤੇ ਚਾਤ੍ਰਿਕਾ! ਦੇਖੀਂ! ਜਿਸ ਕਿਸੇ ਅੱਗੇ,
                   ਮਿੰਨਤਾਂ ਕਰੇਂ ਤੇ ਹੌਲਿਆਂ ਪਵੇਂ ਭਾਈ !
                   
             ਦੁਰਜਨ ਨਿੰਦਾ

੫੨, ਕਿਰਪਾ ਕਰੇ ਨਾਂ, ਗਲੇ ਪਿਆ ਲੜੇ ਐਵੇਂ,
          ਪ੍ਰਾਯਾ ਮਾਲ ਮੁੱਛੇ, ਖੋਹੇ ਨਾਰਿ ਪ੍ਰਾਈ।
                ਗੱਲ ਸਹੇ ਨਾ ਸੱਜਣਾਂ ਮਿੱਤਰਾਂ ਦੀ,
                ਖਿਮਾਂ ਨਾਲ ਕੁਟੰਬ ਨਾ ਕਰੇ ਕਰੇ ਰਾਈ।
          ਐਸੇ ਆਦਮੀ ਨੂੰ ਦੁਸ਼ਟ ਜਾਣਨਾ ਜੇ,
          ਪੱਕੇ ਦੁਰਜਨ ਦੇ ਏ ਨਿਸ਼ਾਨ ਭਾਈ।
                *ਸੰਗ ਭੁੱਲ ਕੇ ਕਰੋ ਨਾ ਦੁਰਜਨਾਂ ਦਾ,
                ਜੇੜ੍ਹਾ ਕਰੇ ਸੋ ਖ਼ਤਾ ਹੀ ਖਾਂਵਦਾ ਈ॥

'


  • ਇਹ ਸਤਰ ਮੂਲ ਦੀ ਨਹੀਂ।