ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਤੀ ਸ਼ਤਕ / 63

ਸੰਤੋਖ

੪੯. ਮੱਥੇ ਵਹੀ ਕਲਾਮ ਜੋ ਧੁਰਾਂ ਤੋਂ ਹੈ,
       ਥੋੜਾ, ਬਹੁਤ, ਓਵੇਂ ਮਿਲ ਜਾਵਣਾ ਈ।
             ਭਾਵੇਂ ਮਾਰੂ ਥਲੇ ਵਿਚ ਜਾਇ ਬੈਠੋ,
             ਚਾਹੇ ਚੜ੍ਹੇ ਸੁਮੇਰ, ਵਧ ਪਾਵਣਾ ਕੀ?
      ਤਾਂਤੇ ਧਰੇ ਧੀਰਜ, ਦੁਆਰੇ ਸ਼ਹੂਕਾਰਾਂ,
      ਹੱਥ ਟੱਡ ਕੇ ਆਪ ਰੁਲਾਵਨਾ ਕੀ ?
             ਘੜਾ ਜਾਇ ਸਮੁੰਦ੍ਰ ਕਿ ਜਾਇ ਖੂਹੇ,
             ਇੱਕੋ ਜਿਹਾ ਪਾਣੀ ਓਸ ਲ੍ਯਾਵਣਾ ਜੀ॥
੫੦. (ਪਪੀਹੇ ਦੀ ਜ਼ਬਾਨੀ)
                ਕੌਣ ਨ ਜਾਣੇ ਜਗਤ ਵਿਚ
                ਹੇ ਬੱਦਲ ਮਹਾਰਾਜ !
                        ਪਪੀਹੇ ਦੇ ਇਕ ਤੁਸੀਂ ਹੋ
                       ਜਗਤ ਵਿਖੇ ਸਿਰਤਾਜ
                ਫਿਰ ਕਿਉਂ ਕਰਦੇ ਆਪ ਹੋ,
                ਸਾਡੀ ਏਹ ਉਡੀਕ।
                     ਝੀਣੀ ਸੁਰ ਦੀ ਬੇਨਤੀ
                    ਘੱਲੀਏ ਕੰਨਾਂ ਤੀਕ

'


੧. ਆਧਾਰ, ਆਸਰਾ

੨. ਸਾਡੀ ਬੇਨਤੀ ਦੀ ਉਡੀਕ ਨਾ ਕਰੋ, ਆਪੇ ਵੱਸਿਆ ਕਰੋ।