ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੀਤੀ ਸ਼ਤਕ / 67
੫੮.ਚਾਕਰੀ ਜਾਂ ਸੇਵਾ ਧ੍ਰਮ ਔਖਾ ਅਤਿ ਕੰਮ ਹੋਵੇ,
ਜੋਗੀਆਂ ਭੀ ਏਸਦੀ ਨਾਂ ਗਤੀ ਅਜੇ ਜਾਨੀ ਹੈ !
ਮੋਨ ਧਾਰ ਚੁੱਪ ਰਹੇ, ਗੁੰਗਾ ਤਦੋਂ ਆਖਦੇ ਨੀ
ਬੋਲੇ, ਤਦ ਆਖਦੇ ਨੀ ਵੱਡਾ ਬਕੜਵਾਨੀ ਹੈ।
ਰਹੇ ਜਦੋਂ ਨੇੜੇ, ਤਦੋਂ ਢੀਠ ਆਖਦੇ ਨੀ,
ਦੂਰ ਰਹੇ, ਆਖਦੇ ਏ ਡਰੂ ਡਰਖਾਨੀ ਹੈ।
ਖਿਮਾਂ ਧਾਰ ਸਹੇ, ਤਦੋਂ ਕਾਇਰ ਨਾਮ ਰੱਖਦੇ ਨੀ,
ਸਹੇ ਜੇ ਨਾਂ, ਆਖਦੇ ਨੀ, ਕੀਤੀ ਕੁਲ ਹਾਨੀ ਹੈ।
੫੯.ਅੱਖ ਦੁਸ਼ਟ ਦੀ ਹੇਠਾਂ ਰਹਿਕੇ,
ਕੌਣ ਸੁਖੀ ਮਨ ਭਰਦਾ:-
ਜੋ ਮਰਿਯਾਦਾ ਕਿਸੇ ਨ ਬੱਝੇ,
ਗੁਣ ਦੋਖੀ ਬਦਿ ਕਰਦਾ।
ਧਨ ਹੋ ਗਿਆ ਸੁਤੇ ਹੀ ਪੱਲੇ,
ਵੱਡਾ ਹੋ ਹੋ ਟੁਰਦਾ ;
ਪਿਛਲੇ ਖੋਟੇ ਕਰਮਾਂ ਦੇ ਵਸ,
ਨੀਚ ਕਰਮ ਰੁਚਿ ਧਰਦਾ[1]
੬੦. ਮੂਰਖ ਦਾ ਮਿਤਮਿੱਤ੍ਰ, ਯਾਰ। ਜਾਣੋਂ ਬੈਠਾ,
ਪਹਿਲ ਦੁਪਹਿਰੀ ਛਾਵੇਂ।
- ↑ ਇਸ ਤੁਕ ਦਾ ਇਹ ਅਰਥ ਭੀ ਕਰਦੇ ਹਨ ਕਿ ਅਪਣੀ ਪਹਿਲੀ ਨੀਚ ਕਰਮਾਂ
ਨਾਲ ਰੋਟੀ ਕਮਾਉਣ ਦੀ ਜ਼ਿੰਦਗੀ ਨੂੰ ਭੁੱਲ ਗਿਆ ਹੈ।