ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

68 / ਨੀਤੀ ਸ਼ਤਕ

           ਪਹਿਲੋਂ ਜੇੜੀ ‘ਲੰਮੀ ਚੌੜੀ,
           ਪਿੱਛੋਂ ਘਟਦੀ ਜਾਵੇ।
        ਦਾਨੇ ਦਾ ਮਿਤ ਜਾਣੋਂ ਬੈਠਾ
        ਪਿਛਲ ਦੁਪਹਿਰੀ ਛਾਵੇਂ।
          ਪਹਿਲੋਂ ਥੋੜੀ ਪਿੱਛੋਂ ਜਿਹੜੀ
          ਹਰ ਛਿਨ ਵਧਦੀ ਜਾਵੇ॥

   ੬੧. ‘ਮਛਲੀ’ ‘ਹਰਨ` ‘ਭਲੇ ਜਨ’ ਭਾਈ !
        ਤ੍ਰੈਏ ਨ ਕਿਸੇ ਦੁਖਾਂਦੇ,
          ਵਿਚ ਸੰਤੋਖ ‘ਭਲੇ, ‘ਮ੍ਰਿਗ' ‘ਮੱਛੀ’
          ਜਲ ਤ੍ਰਿਣ ‘ਦੋਵੇਂ ਖਾਂਦੇ।
       ਪਰ ‘ਝੀਵਰ' ‘ਬਘਿਆੜ’ ‘ਕੁਟਿਲ ਜਨ
       ਬਿਨ ਛੇੜੇ ਆ ਜਾਵਨ,
          ਆਨ ਅਕਾਰਣ ਨਾਲ ਤ੍ਰੈਆਂ ਦੇ
          ਐਵੇਂ ਵੈਰ ਕਮਾਂਦੇ।

              ਸੱਜਣ ਪ੍ਰਸੰਸਾ

   ੬੨, ਜਿਨ੍ਹਾਂ ਇੱਛ੍ਯਾ ਸੰਗ ਸਤਿਸੰਗੀਆਂ ਦੀ,
        ਪਾਏ* ਗੁਣਾਂ ਦੇ ਨਾਲ ਪਿਆਰ ਭਾਈ!
          ਵੱਡਿਆਂ ਨਾਲ ਜੋ ਨਿੰਮ੍ਰਤਾ ਧਾਰਦੇ ਨੀ,
          ਵਿਦ੍ਯਾ ਨਾਲ ਹੈ ਜਿਨ੍ਹਾਂ ਪਰੀਤ ਪਾਈ।
       ਵਹੁਟੀ ਆਪਣੀ ਦੇ ਨਾਲ ਪ੍ਯਾਰ ਕਰਦੇ,
       ਲੋਕ ਨਿੰਦਿਆ ਤੋਂ ਜਿਨ੍ਹਾਂ ਘ੍ਰਿਣਾ ਆਈ।
          ਅਪਣੇ ਆਪ ਨੂੰ ਵੱਸ ਕਰ ਰੱਖਦੇ ਨੀ,
         ਜਿਨ੍ਹਾਂ ਰੱਬ ਦੇ ਨਾਲ ਹੈ ਭਗਤਿ ਲਾਈ।

*ਇੱਥੇ ਪਾਏ ਦੀ ਥਾਂ ਪ੍ਰਾਏ ਹੋਣਾ ਚਾਹੀਦਾ ਹੈ।