ਪੰਨਾ:ਭਰੋਸਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ
ਤਾਜ ਪੰਜਾਬੀ ਬੋਲੀ ਏ।

ਗ਼ੁਲਾਮ ਨਹੀਂ ਆਜ਼ਾਦ ਪੰਜਾਬੀ,
ਨਵਾਂ ਹੀ ਰੰਗ ਲਿਆਵੇਗੀ।
ਚੱਪੇ ਚੱਪੇ ਉਤੇ ਮੋਹਰਾ,
ਜ਼ਬਾਨ ਪੰਜਾਬੀ ਲਾਵੇਗੀ।
ਹਮਲਾ ਕਰਨ ਵਾਲੇ ਨੂੰ,
ਇਹ ਡਟ ਕੇ ਮਜ਼ਾ ਚਖਾਵੇਗੀ।
ਰੋਹਬਦਾਰ ਪੰਜਾਬੀ ਬੋਲੀ,
ਥਾਂ ਥਾਂ ਬੋਲੀ ਜਾਵੇਗੀ।

ਭਾਰਤ ਵਰਸ਼ ਦੇ ਉਤੇ ਕਰਨਾ,
ਰਾਜ ਪੰਜਾਬੀ ਬੋਲੀ ਏ।
ਸ਼ਹਿਨਸ਼ਾਹੀ ਇਸ ਭਾਰਤ ਦੇ ਸਿਰ,
ਤਾਜ ਪੰਜਾਬੀ ਬੋਲੀ ਏ।

ਮਾਦਰੀ ਮੇਰੀ ਜ਼ਬਾਨ ਪੰਜਾਬੀ,
ਬੋਲੀ ਮੇਰੇ ਘਰ ਦੀ ਏ।
ਇੰਗਲਿਸ਼ ਏਸ ਪੰਜਾਬੀ ਦਾ ਹੁਣ,
ਵੇਖ ਪਾਣੀ ਭਰਦੀ ਏ।

੩੦