ਪੰਨਾ:ਭਰੋਸਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਬੋਲੀ

ਏਸ ਬੋਲੀ ਵਿਚ ਗੁਰੂ ਨਾਨਕ ਦਾ,
ਗੁਰੂ ਗਰੰਥ ਸੁਣਾਇਆ ਜਾਂਦਾ।
ਧੁਰ ਕੀ ਬਾਣੀ ਰੱਬੀ ਸੁਣ ਕੇ,
ਹਿਰਦੇ ਰੱਬ ਵਸਾਇਆ ਜਾਂਦਾ।
ਜਾਣੀ ਜਾਣ ਇਸ ਗੁਰਬਾਣੀ ਵਿਚ,
ਰਾਗ ਰੰਗ ਹੈ ਗਾਇਆ ਜਾਂਦਾ।
ਪੈਂਤੀ ਅਖਰ ਇਲਮ ਪੰਜਾਬੀ,
ਸਭਨਾਂ ਤਾਈਂ ਪੜ੍ਹਾਇਆ ਜਾਂਦਾ।

ਗਿਆਨਵਾਨ ਤੇ ਮਹਾਂ ਪੁਰਸ਼ਾਂ ਦੀ,
ਲਾਜ ਪੰਜਾਬੀ ਬੋਲੀ ਏ।

੨੯