ਪੰਨਾ:ਭਰੋਸਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਕਤਲ ਕਰਾਣੇ ਵਾਲੇ,
ਹੈਗੇ ਸੀ ਅੰਗਰੇਜ਼ ਹਤਿਆਰੇ।
ਗਾਮੇਂ ਮਹਾਜੇ ਚੁਕ ਚੁਕ ਕੇ,
ਉਹਨਾਂ ਪਾਕਿਸਤਾਨ ਬਣਾਇਆ ਏ।
ਹਿੰਦ ਆਜ਼ਾਦੀ ਬਦਲੇ ਲੋਕੋ,
ਸਭ ਕੁਝ ਤੁਸਾਂ ਲੁਟਾਇਆ ਏ।

ਮਲ ਲਈਆਂ ਜੈਦਾਦਾਂ ਵੇਂਹਦਿਆਂ,
ਲੁਟ ਲਿਆ ਖਜ਼ਾਨਾ ਸਾਡਾ।
ਗਡੀਆਂ ਰੋਕ ਕੇ ਵਢਿਆ ਸਾਨੂੰ,
ਪਲ ਵਿਚ ਹੋਇਆ ਚਲਾਣਾ ਸਾਡਾ।
ਬੰਦ ਲੀਗਿਆਂ ਪਾਣੀ ਕੀਤੇ,
ਹੋਇਆ ਹਾਲ ਨਿਮਾਣਾ ਸਾਡਾ।
ਸੀਨੇ ਦੇ ਵਿਚ ਗੋਲੀਆਂ ਝੱਲ ਕੇ,
ਤੜਫ ਤੜਫ ਮਰ ਜਾਣਾ ਸਾਡਾ।
ਬਲੋਚ ਮਿਲਟਰੀ ਲੈ ਤਲਾਸ਼ੀ,
ਕਰਦੀ ਗਈ ਸਫ਼ਾਇਆ ਏ।
ਇਸ ਆਜ਼ਾਦੀ ਬਦਲੇ ਲੋਕੋ,
ਸਭ ਕੁਝ ਤੁਸਾਂ ਲੁਟਾਇਆ ਏ।