ਪੰਨਾ:ਭਰੋਸਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਦਗ਼ਰਜ਼ਾਂ ਰਿਸ਼ਵਤਖ਼ੋਰਾਂ ਨੇ।
ਤੰਗ ਕੀਤਾ ਡਾਢਾ ਚੋਰਾਂ ਨੇ।
ਸਾਡੇ ਲਈ ਖਟਦੇ ਗੋਰਾਂ ਨੇ।
ਉਠਾ ਲਏ ਫ਼ਾਇਦੇ ਹੋਰਾਂ ਨੇ।

ਉੱਲੂ ਆਪਣਾ ਸਿਧਾ ਕਰਕੇ,
ਫੇਰ ਕਿਸੇ ਨਾ ਲਈ ਏ ਸਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... ... ...

ਭਰਦੇ ਢਿਡ ਨਹੀਂ ਪੂਰੇ ਆਟੇ,
ਭੁਖੇ ਮਰਦੇ ਪਏ ਅਧਵਾਟੇ।
ਅਮੀਰ ਕਰਨ ਰੱਜ ਸੈਰ ਸਪਾਟੇ।
ਮੇਮਾਂ ਖੋਲ੍ਹੀ ਫਿਰਦੀਆਂ ਝਾਟੇ।

ਦੋ ਗੁੱਤਾਂ ਲਮਕਾ ਕੇ ਲੰਮੀਆਂ,
ਫ਼ੈਸ਼ਨ ਕੀਤਾ ਗਰਮ ਬਾਜ਼ਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... ... ...

ਗ਼ਰੀਬਾਂ ਦੀ ਹਰ ਪਾਸੇ ਸ਼ਾਮਤ।
ਜਿਧਰ ਵੇਖੋ ਹੈ ਕਿਆਮਤ।
ਗਲ ਕੁੜਤਾ ਨਾ ਲਕ ਹੈ ਤਾਹਮਦ।
ਲਾਹ ਰੱਬਾ ਏਹ ਮਗਰੋਂ ਜਾਹਮਤ।

੫੪