ਪੰਨਾ:ਭਰੋਸਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਤਨੋਂ ਕਢ ਬੇ-ਵਤਨ ਤੂੰ ਕੀਤਾ।
ਚੰਗੀ ਕੀਤੀ ਸਾਡੀ ਕਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ... ... ...

ਭਗੌੜੇ ਲਿਆ ਅਸਾਂ ਸਦਾ।
ਹੋਰ ਨਾ ਰਬਾ ਹੋਰ ਰੁਲਾ।
ਮੈਂ ਸੱਚੀ ਤੈਨੂੰ ਦਿਆਂ ਸੁਣਾ।
ਜਿਥੋਂ ਆਂਦਾ ਉਥੇ ਪੁਚਾ।

ਨਨਕਾਣੇ ਦਾ ਦਰਸ ਕਰਾ,
"ਜ਼ਿੰਦਾਦਿਲ" ਦੀ ਇਹ ਪੁਕਾਰ।
ਵਾਹ ਵਾਹ ਰੰਗ ਤੇਰੇ ਕਰਤਾਰ।
ਵਾਹ ਵਾਹ ਰੰਗ ਤੇਰੇ ਕਰਤਾਰ।

੫੫