ਪੰਨਾ:ਭਰੋਸਾ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੈਰਾਂ ਦਾ ਮੂੰਹ ਤੱਕਣਾ ਛਡ ਦੇ,
ਜੱਟਾ ਹੋਸ਼ ਸੰਭਾਲ।
ਅਨਾਜ ਮੰਗਾਣਾ ਪਵੇ ਨਾ ਕਿਧਰੋਂ,
ਕਰ ਦੇ ਹੱਲ ਸਵਾਲ।
ਹਰੀ ਭਰੀ ਤੂੰ ਖੇਤੀ ਕਰ ਦੇ,
ਪਵੇ ਕਦੇ ਨਾ ਕਾਲ।
ਦੂਜੇ ਮੁਲਕ ਹੁਧਾਰਾ ਮੰਗਣ,
ਸਭ ਕੁਝ ਹਰ ਹਰ ਸਾਲ।

ਦੁਨੀਆਂ ਤੇ ਇਕ ਹਸਤੀ ਹੈ ਤਾਂ
ਹੈ ਇਕ ਉੱਚ ਕਿਸਾਨ।
ਬਾਦਸ਼ਾਹੀ ਨੂੰ ਇਸ ਦੇ ਉਤੇ,
ਸਭ ਤੋਂ ਵੱਡਾ ਮਾਨ।
ਜ਼ਿਮੀਂ ਵਿਚੋਂ ਇਹ ਸੋਨਾ ਪੈਦਾ
ਕਰਦਾ ਸ਼ਾਨ-ਬ-ਸ਼ਾਨ।
ਮਿਹਨਤ ਅਤੇ ਮੁਸ਼ੱਕਤ ਕਰਦਾ,
ਲਾ ਕੇ ਖ਼ੂਬ ਤਰਾਨ।
ਇਹਦੇ ਨੇ ਸਭ ਗੋਲੇ ਬਰਦੇ,
ਵੱਡੇ ਹੈਂਕੜ ਖ਼ਾਨ।
ਅਨਾਜ ਬੀਜਣ ਦੇ ਵਾਲੀ ਉਤੇ,
ਮਿਹਰ ਕੀਤੀ ਭਗਵਾਨ।

੫੯