ਪੰਨਾ:ਭਰੋਸਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ੈਸ਼ਨ

ਚਾ ਚੜ੍ਹਿਆ ਏ ਮੁਟਿਆਰਾਂ ਨੂੰ।
ਜੋਬਨ ਵਿਚ ਮਤੀਆਂ ਨਾਰਾਂ ਨੂੰ।
ਆਪੋ ਵਿਚ ਮੂਲ ਸਿਮਾਵਨ ਨਾਂ।
ਧਰਤੀ ਤੇ ਪੈਰ ਟਿਕਾਵਨ ਨਾਂ।
ਹੁਣ ਉਡੀਆਂ ਫਿਰਨ ਹਵਾਵਾਂ ਵਿਚ।
ਹਨ ਜੋਬਨੀ ਠੰਡੀਆਂ ਛਾਵਾਂ ਵਿਚ।
ਇਹ ਫੈਸ਼ਨ ਦੇ ਵਿਚ ਮਤੀਆਂ ਨੇ।
ਜਿਓਂ ਹੂਰਾਂ ਅਰਸ਼ੋਂ ਲਥੀਆਂ ਨੇ।
ਇਹਨਾਂ ਨੂੰ ਆਪਾ ਭੁਲ ਗਿਆ।
ਕੋਈ ਰਾਜ਼ ਅਨੋਖਾ ਖੁਲ ਗਿਆ।