ਸਮੱਗਰੀ 'ਤੇ ਜਾਓ

ਪੰਨਾ:ਭਰੋਸਾ.pdf/90

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਓਹ ਰਾਜ ਤੇ ਏਹ ਰਾਜ

ਉਸ ਸ਼ੇਰੇ ਪੰਜਾਬ ਦਾ ਅਵਲ,
ਦਾਨੀਆਂ ਵਿਚੋਂ ਦਰਜਾ ਏ।
ਏਹ ਰਾਜਾ ਹੁਣ ਜਣੇ ਖਣੇ ਤੋਂ,
ਚੁਕੀ ਫਿਰਦਾ ਕਰਜਾ ਏ।
ਓਸ ਰਾਜ ਵਿਚ ਅਮਨ ਸੀ,
ਏਸ ਰਾਜ ਵਿਚ ਸ਼ੋਰ ਏ।
ਉਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।
ਉਸ ਸ਼ੇਰੇ ਪੰਜਾਬ ਦਾ ਅਜ ਵੀ,
ਦੁਨੀਆਂ ਮੰਨਦੀ ਸਿੱਕਾ ਏ।
ਏਸ ਰਾਜ ਵਿਚ ਰਾਟੀਕੀਨ,
ਬਣਿਆ ਵੱਡਾ ਨਿੱਕਾ ਏ।

੯੧