ਪੰਨਾ:ਭਰੋਸਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰਾਜ ਰੱਜ ਰੋਟੀ ਸੀ,
ਇਸ ਵਿਚ ਭੁਖ ਦਾ ਜ਼ੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਏਹ ਰਾਜ ਕੁਝ ਹੋਰ ਏ।
ਓਸ ਰਾਜ ਵਿਚ ਹਿੰਦੂਆਂ ਦਾ,
ਹੈ ਸੀ ਬੋਦੀ ਜੰਜੂ।
ਏਸ ਰਾਜ ਵਿਚ ਕਰਜ਼ਨ ਫ਼ੈਸ਼ਨ,
ਕਰਦਾ ਲੱਲੂ ਪੰਜੂ।
ਓਸ ਰਾਜ ਸਿਰ ਪੱਗਾਂ ਸਨ,
ਹੁਣ ਡੰਡਾ ਜਿਉਂ ਸਿਰ ਥੋਹਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਏਹ ਰਾਜ ਕੁਝ ਹੋਰ ਏ।
ਓਸ ਰਾਜ ਸੀ ਮੁਛਾਂ ਉਤੇ,
ਸੂਰੇ ਨਿੰਬੂ ਠਹਿਰਾਂਦੇ।
ਏਸ ਰਾਜ ਵਿਚ ਰਬ ਦੇ ਆਸਰੇ,
ਮੁਢੋਂ ਚਾ ਰਗੜਾਂਦੇ।
ਸਲਵਾਰ ਤੇ ਕੁੜਤਾ ਓਸ ਰਾਜ,
ਹੁਣ ਪੈਂਟ ਕੋਟ ਦਾ ਲੋਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।

੯੨