ਪੰਨਾ:ਭਰੋਸਾ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੌਤ ਤੋਂ ਬਾਅਦ

ਘਰ ਵਾਲਿਓ ਜਦ ਮਰ ਜਾਵਾਂ ਮੈਂ,
ਮੈਨੂੰ ਰੋਣਾ ਪਿਟਣਾ ਨਾ।
ਬਬਾਨ ਮੇਰੇ ਤੋਂ ਵਾਰ ਵਾਰ ਕੇ,
ਕੋਈ ਚੀਜ਼ ਵੀ ਸੁਟਣਾ ਨਾ।
ਸੜ ਪਿੰਜਰ ਜਦ ਹੋਵੇ ਸੁਆਹ,
ਸੁਆਹ ਮੇਰੀ ਪਰਵਾਹ ਦੇਣਾ।
ਸੁਆਹ ਪਰਵਾਂਹਦੇ ਨਾਲ ਨਾਲ,
ਵਾਹਿਗੁਰੂ ਧੁਨੀ ਲਗਾ ਦੇਣਾ।
ਯਾਦ ਕਦੇ ਨਾ ਕਰਨਾ ਮੈਨੂੰ,
ਹਰ ਦਮ ਜਪਣਾ ਰੱਬੀ ਨਾਮ।
ਮਾਤ ਪੰਜਾਬੀ ਤਾਈਂ ਮੇਰੀ,
ਲਖ ਲਖ ਹੈ ਪਰਨਾਮ।

——

੧੦੦