ਪੰਨਾ:ਭਰੋਸਾ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਡਾ ਨਿੱਕਾ

ਹਿੰਦੂ ਅਤੇ ਸਿਖ ਦੋਵੇਂ ਵੱਡਾ ਨਿੱਕਾ ਭਾਈ ਏ।
ਇਕ ਮਾਂ ਪਿਓ ਜਾਏ ਫ਼ਰਕ ਨਾ ਰਾਈ ਏ।
ਇਕ ਮਿਟੀ ਪੁਤਲੇ ਦੇ ਦੋ ਸੋਹਣੇ ਰੂਪ ਨੇ।
ਕੇਸ ਇਕ ਰਿਖੀਆਂ ਦੇ ਮੰਨੇ ਹੋਏ ਸਰੂਪ ਨੇ।
ਬੋਦੀ ਜ਼ਰਾ ਨਿਕੀ ਹੁੰਦੀ ਕੇਸਾਂ ਦੀ ਲੰਬਾਈ ਏ।
ਹਿੰਦੂ ਅਤੇ ਸਿਖ ਦੋਵੇਂ ਵਡਾ ਨਿਕਾ ਭਾਈ ਏ।
ਹਿੰਦੂ ਰਬ ਹੋਰ ਨਹੀਂ ਸਿਖ ਰਬ ਹੋਰ ਨਹੀਂ।
ਸਿਖ ਸੋਹਣੀ ਗੁਡੀ ਨਾਲੋਂ ਹਿੰਦੂ ਵਖ ਡੋਰ ਨਹੀਂ।
ਢਿਡ ਦਿਆਂ ਪਟਿਆਂ ਨੇ ਐਵੇਂ ਖੱਪ ਪਾਈ ਏ।
ਹਿੰਦੂ ਅਤੇ ਸਿਖ ਦੋਵੇਂ ਵਡਾ ਨਿਕਾ ਭਾਈ ਏ।
ਗੁਰੂ ਨਾਨਕ ਹੋਰ ਨਹੀਂ ਰਾਮ ਚੰਦਰ ਹੋਰ ਨਹੀਂ।
ਆਪੇ ਵਿਚ ਦੋਹਾਂ ਦਾ ਲਗਾ ਕੋਈ ਖੋਰ ਨਹੀਂ।
ਗਰੰਥ ਗੁਰੂ ਗੀਤਾ ਤੁਹਾਨੂੰ ਜਾਵੇ ਸਮਝਾਈ ਏ।
ਹਿੰਦੂ ਅਤੇ ਸਿਖ ਦੋਵੇਂ ਵਡਾ ਨਿਕਾ ਭਾਈ ਏ।
ਜੰਜੂ ਬੋਦੀ ਰਖਿਆ ਲਈ ਸਿਖ ਬਣਿਓਂ ਸਿਖਾਓ।
ਦਸਮ ਗਰੰਥ ਵਿਚ ਵਰਕੇ ਵਰਕੇ ਲਿਖਾਓ।
ਹਿੰਦੂਆ ਓ ਤੇਰੇ ਲਈ ਸਿਖ ਕੌਮ ਆਈ ਏ।
ਹਿੰਦੂ ਅਤੇ ਸਿਖ ਦੋਵੇਂ ਵਡਾ ਨਿਕਾ ਭਾਈ ਏ।

੯੯