ਪੰਨਾ:ਭਾਈ ਗੁਰਦਾਸ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤ ਫਲ, ਕੌੜਾ ਸੋਤਾ, ਗੁਰਸਰਵਰ, ਜਮ ਜਾਲ, ਰਾਹ ਸੈਤਾਨੀ, ਕਰਾਮਾਤ ਕਾਲਖ, ਫੋਕਟ ਧਰਮੀ, ਸੰਸਾਰੀ ਕਪੜੇ ॥

ਜੜਤਾਰੀ

ਜੜਤਕਾਰੀ ਹੁਨਰ, ਪੰਜਾਬੀਆਂ ਦਾ ਹੈ, ਜਿਹੜਾ ਪੰਜਾਬੀ ਰਾਜ ਵਿਚ ਘਰ ਘਰ ਪੁੱਜਾ । ਹਰਿਮੰਦਰ ਸਾਹਿਬ ਅੰਮ੍ਰਿਤਸਰ ਕਾਫੀ ਹੈ। ਸ਼ੀਸ਼ਿਆਂ ਦੇ ਉੱਤੇ ਬੇਵੇ ਜੜ ਕੇ ਭਾਂਤ ਭਾਂਤ ਦੇ ਫੁਲ ਆਦਿ ਬਣਾਏ ਜਾਂਦੇ ਸਨ । ਸੋ ਇਹ ਸ਼ਬਦ ਪੰਜਾਬ ਦੇ ਕਵੀ ਦਾ ਹਰ ਦਸਣ ਲਈ ਅਰਥ ਭਰਿਆ ਜਾਪਿਆ ਹੈ । ਕਵੀ ਵੀ ਜੜਤਕਾਰ ਹੈ। ਜਿੰਨੀ ਸ਼ਬਦ ਚੋਣ ਵੇਲੇ ਅਨੁਸਾਰ ਹੋਵੇਗੀ ਓਨੀ ਜੜਤਕਾਰੀ ਸੁਹਣੀ ਸੁੰਦਰ ਸਵਛ ਰਹੇਗੀ । ਜੜਤਕਾਰੀ ਲਈ, ਹਰ ਕਸਬ, ਹਰ ਹਰ ਹਰ ਖੇਤ, ਹਰ ਇਲਮ ਤੇ ਗਲ ਦੀ ਹਰ ਗਲ ਦੇ ਕਰਨ ਲਈ ਕੁਝ ਪਦ ਹੀ ਯਾਦ ਹੋਣੇ ਨਹੀਂ ਲੋੜੀਦੇ, ਸਗੋਂ ਹਰ ਲਫਜ਼ ਦਾ ਪੂਰਾ ਭਾਵ ਤੇ ਉਹਦੀ ਹਰ ਤਰਾਂ ਦੀ ਠੀਕ ਵਰਤੋਂ ਦੀ ਬੜੀ ਹੀ ਜ਼ਰੂਰਤ ਹੈ।

ਠੱਕ ਤੇ ਮੁਹਾਵਰੇ ਤੋਂ ਬਿਨਾਂ ਹਰ ਲਫਜ਼ ਦੀ ਵਰਤੋਂ ਦਾ ਗਿਆਨ ਵੀ ਵਡਾ ਆਰਟ ਹੈ । ਇਹ ਆਰਟ ਨਾਟਕ ਕਾਰ, ਕਹਾਣੀ ਲੇਖਕ ਤੇ ਨਾਵਲ ਕਰਤਾ ਦੇ ਲੜ ਵੀ ਚਾਹੀਦਾ ਹੈ । ਪਦ ਜਾਂ ਸ਼ਬਦ ਦੀ ਵਰਤੇ ਗਿਆਨ ਨੇ ਦਸਣੀ ਹੈ, ਸ਼ੇਰ ਤੇ ਸਿੰਘ ਦਾ ਫਰਕ, ਛਕਣਾ ਤੇ ਪੀਣਾ ਦਾ ਫਦ, ਟੈਬਣਾ ਤੇ ਹਿਲਾਣਾ ਦਾ ਵਿਤਕਰਾ, ਸਾਵੇ ਤੇ ਹਰੇ ਦਾ ਜੜਾ, ਬੰਦ ਤੇ ਤੁਪਕੇ ਦਾ ਬਹਾ, ਤਬਾਹ, ਨਸ਼ਟ ਆਦਿ ਦਾ ਅਰਥ । ਏਸੇ ਗਿਆਨ ਦਾ ਸਦਕਾ ਰਸ ਦੋਸ਼ ਨਹੀਂ ਆਉਂਦਾ ਸ਼ਾਂਤ ਰਸ ਵਿਚ ਬੇਨਤੀ ਹਲੀਮੀ ਭਗਤੀ ਆਦਿ ਹੁੰਦੀ ਹੈ ਤੇ ਆ ਜਾਵੇ ਹਾਲ ਗੜ ਗੜਾਹਟ ਦੇ ਟੈਂਕਾਂ ਦਾ ਤੇ ਗਜਦੀਆਂ ਤੋਪਾਂ ਦਾ, ਸੋ ਅਜਿਹੇ ਕਈ ਔਗਣਾ ਤੋਂ ਸ਼ਬਦ-ਸਾਫ-fਚ ਆਨ ਹੀ ਬਚਾਂਦਾ ਹੈ। ੧੩੨