ਪੰਨਾ:ਭਾਈ ਗੁਰਦਾਸ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਹਾਜ਼ਰ ਹੋਏ ਤੇ ਬਨਾਰਸ ਜਾਣ ਦੀ ਖਿਮਾ ਮੰਗਦੇ ਹਨ । ਅਰਜ਼ੀ ਨਵੀਂ ਕਿਸਮ ਦੀ ਹੈ ਤੇ ਕਰੁਣਾ ਦਾ ਜਜ਼ਬਾ ਅਕਲ ਨਾਲ fਖਾਇਆ ਹੈ । ਪਉੜੀ ਪੜ੍ਹਦਿਆਂ ਪਾਠਕ ਦਾ ਦਿਲ ਵੀ ਪਸੀਜਦਾ ਹੈ ਤੇ ਦਿਮਾਗ਼ ਉਤੇ ਵੀ ਅਸਰ ਹੋਂਦਾ ਹੈ । ਜਜ਼ਬੇ ਤੇ ਅਕਲ ਨੇ ਭਾਈ ਸਾਹਿਬ ਦੀ ਸਿਰ ਤੋਂ ਪੈਰਾਂ ਤਕ ਤਰਲੇ ਮਿਨਤ ਭਰੀ ਤਸਵੀਰ ਹੀ ਨਹੀਂ ਖਿੱਚੀ, ਸਗੋਂ ਅਕਲ ਦੀਆਂ ਅੱਖਾਂ ਅੱਗੇ ਗੁਰੂ ਜੀ ਸਜੇ ਤੇ ਕਰੁਣਾ ਨਾਲ ਦੁਵੇ ਪਰਤੀਤ ਹੋਂਦੇ ਹੈਨ । ਗੁਰਦੇਵ ਅੰਤਲੀ ਕਲੀ ਸੁਣਕੇ ਤਾਂ ਰਹਿ ਹੀ ਨਹੀਂ ਸਕਦੇ:

*ਜੇ ਗੁਰ ਭਰਮਾਏ ਸਾਂਗ ਕਰ ਕਿ ਆ ਸਿਖ ਵਿਚਾਰਾ

ਭਾਈ ਸਾਹਿਬ ਨੇ ਅਪਣੇ ਜਜ਼ਬੇ ਦੀ ਤਸਵੀਰ ਤਾਂ ਖਿਚਣੀ ਹੀ ਸੀ । ਅਕਲ ਨੇ ਗੁਰਦੇਵ ਦੀ ਤਸਵੀਰ ਸਝਾ ਦਿੱਤੀ ਹੈ । ਜੇ ਅਕਲ ‘ਭਰਮਾਏ ਸਾਂਗ ਕਰ ਨਾ’ ਕਹਿੰਦੀ ਤਾਂ ਗੁਰਦੇਵ ਦੀ ਤਸਵੀਰ ਨਹੀਂ ਸੀ ਵਹਣੀ । ਅਕਲ ਵੀ ਕਾਮਯਾਬ ਤਦੇ ਹੋਈ ਜੋ ਜਜ਼ਬੇ ਨਾਲ ਇਕ ਜਾਣ ਹੋਈ ਹੈ । ਨਿਰੇ ਜਜ਼ਬੇ ਨੇ ਤਾਂ ਭਾਈ ਸਾਹਿਬ ਨੂੰ ਰੋਂਦੇ ਕੁਰਲਾਂਦੇ ਦਸਣਾ ਸੀ । ਮਾਂ ਦਾ ਪਤ ਨੂੰ ਜ਼ਹਿਰ ਦੇਣਾ ਅਕਲ ਨਾਲ ਸਵਾਲ ਕਰਨਾ ਹੈ ਤੇ ਫੇਰ ਪੁਛਣਾ ਤਿਸ ਕੌਣ ਪਿਆਰਾ ? ਸਵਾਲ ਜਵਾਬ ਜਜ਼ਬੇ ਦੇ ਵਸ ਦੀ ਗਲ ਨਹੀਂ, ਅਕਲ ਦੀ ਹੈ। ਬੌਧਿਕ ਅੰਸ਼ ਭਾਵ ਨਾਲ ਮਿਲਣਾ ਚਾਹੀਦਾ ਹੈ ।

ਬੌਧਿਕ ਅੰਸ ਹਰ ਗਲ ਵਿਚ ਹੋਂਦਾ ਹੈ ਤੇ ਹੋਣਾ ਚਾਹੀਦਾ ਹੈ। ਤੁਸੀ ਕੋਈ ਅਖਾਣ ਲੈ ਲਵੇ ਆਮ ਤੌਰ ਤੇ ਉਹਦੇ ਵਿਚ ਬੌਧਿਕ ਅੰਬ ਹੋਵੇਗਾ । ਅਨਭਵ ਜਾਂ ਤਜਰਬੇ ਨੂੰ ਬੱਧੀ ਨੇ ਫੜਨਾ ਹੈ । ਖੁਦ ਵੇਖ ਜਾਂ ਸੁਣ ਕੇ ਜਦੋਂ ਬਿਆਨ ਕਰਨਾ ਹੈ ਓਦੋਂ ਬੱਧੀ ਦਾ ਹੱਥ ਹੋਵੇਗਾ। ਦੇਖਣ ਵਾਲੀ ਏਨੀ ਗਲ ਹੈ ਕਿ ਬੁੱਧੀ ਤੇ ਜਜ਼ਬਾ ਸਾਵੇਂ ਰਹਿਣ । ਏਸ ਕਿਤਾਬ ਦੇ ੨੬ ਸਫ਼ੇ ਉੱਤੇ ਪਉੜੀ ਹੈ । ੧੬੪.