ਪੰਨਾ:ਭਾਈ ਗੁਰਦਾਸ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਭਮਾਨੀ ਪੰਡਤਾਂ ਨੂੰ ਮਿਲਦੇ ਤੇ ਅਰਥ ਗੌਰਵ ਭਰਪੂਰ ਬਾਣੀ ਸੁਣਾਂਦੇ। ਉਹ ਲੋਕ ਪੰਡਤਾਈ ਭਰੀ ਗਲ ਨੂੰ ਵਧੇਰੇ ਸੁਣਦੇ ਸਨ। ਕੁਝ ਨਾ ਕੁਝ ਵੇਲੇ ਦੀ ਮਾਂਗ ਮੁਤਾਬਕ ਮਹਾਂ ਕਵੀ ਨੂੰ ਕਰਨਾ ਪੈਂਦਾ ਹੈ। ਵਾਰਾਂ ਵਿਚ ਏਸੇ ਪਿੱਛੇ ਏਨੀ ਅਰਥਾਂ ਦੀ ਔਖਿਆਈ ਨਹੀਂ, ਏਥੇ ਸਿੱਧਿਆਂ ਨੂੰ ਖਿਆਲ ਸਮਝਾਣੇ ਸਨ। ਓਥੇ ਪੜੇ ਹੋਏ ਮਾਂਹ ਦੇ ਆਟੇ ਵਾਂਗ ਆਕੜੇ ਹੋਏ ਸਨ ਤੇ ਉਹਨਾਂ ਨੂੰ ਓਸ ਥਾਂ ਚਮਤਕਾਰ ਹੀ ਦਿਖਾਣਾ ਸੀ।

ਚੌਥੇ ਸਤਿ ਗੁਰੂ ਜੋਤੀ ਜੋਤ ਸਮਾਏ ਆਗਰੇ ਸੋ ਪੱਜੀ। ਆਪ ਅੰਮ੍ਰਿਤਸਰ ਪੁੱਜੇ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਲਿਖੇ ਮਗਰ ਜਾਈਏ ਤਾਂ ਪਤਾ ਲਗਦਾ ਹੈ ਕਿ ਭਾਈ ਸਾਹਿਬ ਹਜ਼ਾਰ ਦੇ ਸਮਾਉਣ ਸਮੇਂ ਗੋਇੰਦਵਾਲ ਹਾਜ਼ਰ ਸਨ।

ਹੁਣ ਸਮਾਂ ਗੁਰੂ ਅਰਜਨ ਜੀ ਦਾ ੧੬੩੮ ਤੋਂ ੧੬੬੩ ਬਿਕਰਮੀ ਦਾ ਆ ਜਾਂਦਾ ਹੈ। ਆਪ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਜੀ ਸਨ, ਜਿਹੜੇ ਈਰਖਾ ਕਰਦੇ ਤੇ ਗੱਦੀ ਉੱਤੇ ਗੁਰੂ ਜੀ ਨੂੰ ਦੇਖ ਕੇ ਜਰਦੇ ਨਹੀਂ ਸਨ | ਆਪਣੇ ਆਪ ਨੂੰ ਗੱਦੀ ਦਾ ਹਕਦਾਰ ਕਹਿ ਕੇ ਹਰ ਥਾਂ ਤੇ ਕਬਜ਼ਾ ਕਰ ਲਿਆ। ਵਡਿਆਂ ਵਿਚ ਈਰਖਾ ਦੀ ਲਾਟ ਆਮ ਤੌਰ ਤੇ ਬਲੀ ਹੀ ਰਹਿੰਦੀ ਹੈ ਤੇ ਪਿਥੀਏ ਜੀ ਤਾਂ ਸੁਖ ਨਾਲ ਭਾਂਬੜ ਬਣੇ ਹੋਏ ਸਨ। ਨਾ ਸੰਗਤ ਦਾ ਖਿਆਲ ਨਾ ਗੁਰਦੇਵ ਪਿਤਾ ਦੇ ਸਿੱਖੀ ਆਸ਼ੇ ਦਾ ਪਤਾ ਬਸ ਚੜਾਵੇ ਦਾ ਹਾਬੜਾ ਲਗਾ ਹੋਇਆ ਸੀ। ਜੋ ਮਿਲੇ, ਮੈਨੂੰ ਮਿਲੇ ਜੋ ਚੜੇ ਮੈਨੂੰ ਚੜੇ ਦਾ ਏਲਾਨ ਸੀ। ਮੇਵੜੇ, ਮਸੰਦ ਅਜਿਹੇ ਹੱਥਾਂ ਉੱਤੇ ਆਏ ਕਿ ਉਹਨਾਂ ਪਿਥੀਏ ਦੀ ਬਣਾ ਕੇ ਦੋਹੀ ਫੇਰੀ। ਇਹ ਘੜ ਤਾਂ ਗੁਰੂ ਰਾਮ ਦਾਸ ਜੀ ਦੇ

  • ਆਉਂਦੀ ਵਾਰ ਇਕ ਦੋ ਕਰਾਮਾਤਾਂ ਲਿਖੀਆਂ ਹਨ ਜਿਨ੍ਹਾਂ ਨੂੰ ਦਲੀਲ ਨਹੀਂ ਮਨਦੀ, ਨਾ ਹੀ ਇਤਿਹਾਸਕ ਸਬੂਤ ਦਿੱਤੇ ਗਏ ਹਨ ।

੧੨.