ਇਹ ਵਰਕਾ ਤਸਦੀਕ ਕੀਤਾ ਗਿਆ ਏ
ਭਾਗ I
ਸੰਘ ਅਤੇ ਉਸ ਦਾ ਰਾਜਖੇਤਰ
1. ਸੰਘ ਦਾ ਨਾਂ ਅਤੇ ਰਾਜਖੇਤਰ - (1) ਇੰਡੀਆ, ਅਰਥਾਤ ਭਾਰਤ, ਰਾਜਾਂ ਦਾ ਇੱਕ ਸੰਘ ਹੋਵੇਗਾ।
[1][(2) ਉਸ ਦੇ ਰਾਜ ਅਤੇ ਰਾਜਖੇਤਰ ਪਹਿਲੀ ਅਨੁਸੂਚੀ ਵਿੱਚ ਉਲਿਖਤ ਜਿਹੇ ਹੋਣਗੇ।]
(3) ਭਾਰਤ ਦੇ ਰਾਜਖੇਤਰ ਵਿੱਚ-
- (ੳ) ਰਾਜਾਂ ਦੇ ਰਾਜਖੇਤਰ;
- [2][(ਅ) ਪਹਿਲੀ ਅਨੁਸੂਚੀ ਵਿੱਚ ਉਲਿਖਤ ਸੰਘ ਰਾਜਖੇਤਰ; ਅਤੇ]
- (ੲ) ਅਜਿਹੇ ਹੋਰ ਰਾਜਖੇਤਰ ਜੋ ਅਰਜਤ ਕੀਤੇ ਜਾਣ, ਸਮਾਵਿਸ਼ਟ ਹੋਣਗੇ।}}
2. ਨਵੇਂ ਰਾਜਾਂ ਦਾ ਦਾਖ਼ਲਾ ਜਾਂ ਸਥਾਪਨਾ - ਸੰਸਦ ਕਾਨੂੰਨ ਦੁਆਰਾ ਅਜਿਹੇ ਨਿਬੰਧਨਾਂ ਅਤੇ ਸ਼ਰਤਾਂ ਤੇ ਜੋ ਉਹ ਉਚਿਤ ਸਮਝੇ ਨਵੇਂ ਰਾਜ ਸੰਘ ਵਿੱਚ ਦਾਖ਼ਲ, ਜਾਂ ਸਥਾਪਤ ਕਰ ਸਕੇਗੀ।
[3]2ੳ [ਸਿੱਕਮ ਦਾ ਸੰਘ ਦੇ ਨਾਲ ਸਹਿਯੁਕਤ ਹੋਣਾ] ਸੰਵਿਧਾਨ (ਛੱਤੀਵੀਂ ਸੋਧ) ਐਕਟ, 1975 ਦੀ ਧਾਰਾ 5 ਦੁਆਰਾ (26.04.1975 ਤੋਂ ਪ੍ਰਭਾਵੀ) ਨਿਰਸਤ।
3. ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ- ਸੰਸਦ ਕਾਨੂੰਨ ਦੁਆਰਾ-
- (ੳ) ਕਿਸੇ ਰਾਜ ਤੋਂ ਉਸ ਦਾ ਰਾਜਖੇਤਰ ਵੱਖ ਕਰਕੇ ਜਾਂ ਦੋ ਜਾਂ ਵੱਧ ਰਾਜਾਂ ਜਾਂ ਰਾਜਾਂ ਦੇ ਭਾਗਾਂ ਨੂੰ ਮਿਲਾ ਕੇ ਜਾਂ ਕੋਈ ਰਾਜਖੇਤਰ ਕਿਸੇ ਰਾਜ ਦੇ ਭਾਗ ਨਾਲ ਮਿਲਾ ਕੇ ਕੋਈ ਨਵਾਂ ਰਾਜ ਬਣਾ ਸਕੇਗੀ;
- (ਅ) ਕਿਸੇ ਰਾਜ ਦਾ ਖੇਤਰ ਵਧਾ ਸਕੇਗੀ;
42