ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ੲ) ਕਿਸੇ ਰਾਜ ਦਾ ਖੇਤਰ ਘਟਾ ਸਕੇਗੀ ;

(ਸ) ਕਿਸੇ ਰਾਜ ਦੀਆਂ ਹੱਦਾਂ ਬਦਲ ਸਕੇਗੀ :

(ਹ) ਕਿਸੇ ਰਾਜ ਦਾ ਨਾਂ ਬਦਲ ਸਕੇਗੀ :

[1][ਪਰੰਤੂ ਇਸ ਪ੍ਰਯੋਜਨ ਲਈ ਕੋਈ ਬਿਲ ਰਾਸ਼ਟਰਪਤੀ ਦੀ ਸਿਫਾਰਸ਼ ਦੇ ਸਿਵਾਏ ਅਤੇ ਜਿੱਥੇ ਬਿਲ ਵਿਚਲੀ ਤਜਵੀਜ਼ ਦਾ ਪ੍ਰਭਾਵ

[2]*** ਰਾਜਾਂ ਵਿੱਚੋਂ ਕਿਸੇ ਦੇ ਖੇਤਰ, ਹੱਦਾਂ ਜਾਂ ਨਾਂ ਤੇ ਪੈਂਦਾ ਹੋਵੇ, ਜੇਕਰ ਉਹ ਬਿਲ ਉਸ ਰਾਜ ਦੇ ਵਿਧਾਨ-ਮੰਡਲ ਨੂੰ ਉਸ ਤੇ ਆਪਣੇ ਵਿਚਾਰ, ਅਜਿਹੀ ਮੁੱਦਤ ਦੇ ਅੰਦਰ ਜਿਹੀ ਕਿ ਹਵਾਲੇ ਵਿੱਚ ਉਲਿਖਤ ਹੋਵੇ ਜਾਂ ਅਜਿਹੀ ਹੋਰ ਮੁੱਦਤ ਦੇ ਅੰਦਰ ਜਿਹੀ ਕਿ ਰਾਸ਼ਟਰਪਤੀ ਇਜਾਜ਼ਤ ਦੇਵੇ, ਪ੍ਰਗਟ ਕੀਤੇ ਜਾਣ ਲਈ ਰਾਸ਼ਟਰਪਤੀ ਦੁਆਰਾ ਹਵਾਲਾ ਨ ਕੀਤਾ ਗਿਆ ਹੋਵੇ ਅਤੇ ਇਸ ਤਰ੍ਹਾਂ ਉਲਿਖਤ ਜਾਂ ਇਜਾਜ਼ਤ ਦਿੱਤੀ ਮੁੱਦਤ ਨ ਗੁਜ਼ਰ ਗਈ ਹੋਵੇ ਸੰਸਦ ਦੇ ਕਿਸੇ ਸਦਨ ਵਿੱਚ ਪੁਰਸਥਾਪਤ ਨਹੀਂ ਕੀਤਾ ਜਾਵੇਗਾ।]

[3][ਵਿਆਖਿਆ I.- ਇਸ ਅਨੁਛੇਦ ਵਿੱਚ, ਖੰਡ (ੳ) ਤੋਂ (ਹ) ਵਿੱਚ, "ਰਾਜ" ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਹੈ, ਪਰ ਪਰੰਤੁਕ ਵਿੱਚ, “ਰਾਜ” ਵਿੱਚ ਕੋਈ ਸੰਘ ਰਾਜਖੇਤਰ ਸ਼ਾਮਲ ਨਹੀਂ ਹੈ।

ਵਿਆਖਿਆ II-ਖੰਡ (ੳ) ਦੁਆਰਾ ਸੰਸਦ ਨੂੰ ਪ੍ਰਦਾਨ ਕੀਤੀ ਗਈ ਸ਼ਕਤੀ ਵਿੱਚ ਕਿਸੇ ਰਾਜ ਜਾਂ ਸੰਘ ਰਾਜਖੇਤਰ ਦੇ ਕਿਸੇ ਭਾਗ ਨੂੰ

ਕਿਸੇ ਹੋਰ ਰਾਜ ਜਾਂ ਸੰਘ ਰਾਜਖੇਤਰ ਨਾਲ ਮਿਲਾ ਕੇ ਕੋਈ ਨਵਾਂ ਰਾਜ ਜਾਂ


  1. ਸੰਵਿਧਾਨ (ਪੰਜਵੀਂ ਸੋਧ) ਐਕਟ, 1955, ਧਾਰਾ 2 ਦੁਆਰਾ ਮੂਲ ਪਰੰਤੁਕ ਦੀ ਥਾਵੇਂ ਰੱਖਿਆ ਗਿਆ ।
  2. ਸ਼ਬਦ ਅਤੇ ਅੱਖਰ “ਪਹਿਲੀ ਅਨੁਸੂਚੀ ਦੇ ਭਾਗ ੳ ਜਾਂ ਭਾਗ ਅ ਵਿੱਚ ਉਲਿਖਤ" ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ29 ਅਤੇ ਅਨੁਸੂਚੀ ਦੁਆਰਾ ਲੋਪ ਕਰ ਦਿੱਤੇ ਗਏ।
  3. ਸੰਵਿਧਾਨ (ਅਠਾਰ੍ਹਵੀਂ ਸੋਧ) ਐਕਟ, 1966, ਧਾਰਾ 2 ਦੁਆਰਾ ਅੰਤਰਸਥਾਪਤ।

43