ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਵਾਸ ਦੀ ਤਰੀਕ ਤੋਂ ਭਾਰਤ ਦੇ ਰਾਜਖੇਤਰ ਵਿੱਚ ਸਾਧਾਰਣ ਤੌਰ ਤੇ ਨਿਵਾਸੀ ਰਿਹਾ ਹੈ; ਜਾਂ

(ii) ਉਸ ਸੂਰਤ ਵਿੱਚ ਜਿੱਥੇ ਅਜਿਹਾ ਵਿਅਕਤੀ ਜੁਲਾਈ, 1948, ਦੇ ਉਨੀਵੇਂ ਦਿਨ ਜਾਂ ਉਸ ਪਿੱਛੋਂ ਇਸ ਤਰ੍ਹਾਂ ਪਰਵਾਸ ਕਰ ਆਇਆ ਹੈ ਉਹ ਭਾਰਤ ਡੋਮੀਨੀਅਨ ਦੀ ਸਰਕਾਰ ਦੁਆਰਾ ਉਸ ਨਮਿੱਤ ਨਿਯੁਕਤ ਕੀਤੇ ਕਿਸੇ ਅਫ਼ਸਰ ਦੁਆਰਾ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਉਸ ਸਰਕਾਰ ਦੁਆਰਾ ਮੁਕੱਰਰ ਕੀਤੇ ਫਾਰਮ ਵਿੱਚ ਅਤੇ ਢੰਗ ਨਾਲ ਉਹਦੇ ਉਸ ਲਈ ਉਸ ਅਫ਼ਸਰ ਕੋਲ ਦਰਖ਼ਾਸਤ ਦੇਣ ਤੇ ਭਾਰਤ ਦੇ ਨਾਗਰਿਕ ਵਜੋਂ ਰਜਿਸਟਰ ਕਰ ਲਿਆ ਗਿਆ ਹੈ:

ਪਰੰਤੂ ਕੋਈ ਵਿਅਕਤੀ ਇਸ ਤਰ੍ਹਾਂ ਰਜਿਸਟਰ ਨਹੀਂ ਕੀਤਾ ਜਾਵੇਗਾ ਜੇਕਰ ਉਹ ਆਪਣੀ ਦਰਖ਼ਾਸਤ ਦੀ ਤਰੀਕ ਤੋਂ ਤੁਰਤ ਪਹਿਲੇ ਘੱਟ ਤੋਂ ਘੱਟ ਛੇ ਮਹੀਨੇ ਭਾਰਤ ਦੇ ਰਾਜਖੇਤਰ ਵਿੱਚ ਨਿਵਾਸੀ ਨ ਰਿਹਾ ਹੋਵੇ।

7. ਪਾਕਿਸਤਾਨ ਨੂੰ ਪਰਵਾਸ ਕਰਨ ਵਾਲਿਆਂ ਵਿੱਚੋਂ ਕੁਝ ਕੁ ਦੇ ਨਾਗਰਿਕਤਾ ਦੇ ਅਧਿਕਾਰ- ਅਨੁਛੇਦ 5 ਅਤੇ 6 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਮਾਰਚ, 1947, ਦੇ ਪਹਿਲੇ ਦਿਨ ਪਿੱਛੋਂ ਭਾਰਤ ਦੇ ਰਾਜਖੇਤਰ ਤੋਂ ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਨੂੰ ਪਰਵਾਸ ਕਰ ਗਿਆ ਹੈ, ਭਾਰਤ ਦਾ ਨਾਗਰਿਕ ਨਹੀਂ ਸਮਝਿਆ ਜਾਵੇਗਾ:

ਪਰੰਤੂ ਇਸ ਅਨੁਛੇਦ ਦੀ ਕੋਈ ਗੱਲ ਕਿਸੇ ਅਜਿਹੇ ਵਿਅਕਤੀ ਨੂੰ ਲਾਗੂ ਨਹੀਂ ਹੋਵੇਗੀ ਜੋ, ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਨੂੰ ਇਸ ਤਰ੍ਹਾਂ ਪਰਵਾਸ ਕਰਨ ਪਿੱਛੋ, ਭਾਰਤ ਦੇ ਰਾਜਖੇਤਰ ਨੂੰ ਅਜਿਹੇ ਪਰਮਿਟ ਦੇ ਅਧੀਨ ਵਾਪਸ ਆ ਗਿਆ ਹੋਵੇ ਜੋ ਮੁੜਵਾਸ ਜਾਂ ਸਥਾਈ ਵਾਪਸੀ ਲਈ ਕਿਸੇ ਕਾਨੂੰਨ ਦੀ ਸੱਤਾ ਦੁਆਰਾ ਜਾਂ ਦੇ ਅਧੀਨ ਜਾਰੀ ਕੀਤਾ ਗਿਆ ਹੋਵੇ, ਅਤੇ ਹਰਿਕ ਅਜਿਹਾ ਵਿਅਕਤੀ ਅਨੁਛੇਦ 6 ਦੇ ਖੰਡ (ਅ) ਦੇ ਪ੍ਰਯੋਜਨਾਂ ਲਈ ਭਾਰਤ ਦੇ ਰਾਜਖੇਤਰ ਨੂੰ ਜੁਲਾਈ, 1948, ਦੇ ਉਨ੍ਹੀਵੇਂ

46