51 (3) ਇਸ ਅਨੁਛੇਦ ਦੀ ਕੋਈ ਗੱਲ ਰਾਜ ਨੂੰ ਇਸਤਰੀਆਂ ਅਤੇ ਬੱਚਿਆਂ ਲਈ ਕੋਈ ਵਿਸ਼ੇਸ਼ ਉਪਬੰਧ ਬਣਾਉਣ ਤੋਂ ਨਹੀਂ ਰੋਕੇਗੀ। [(4) ਇਸ ਅਨੁਛੇਦ ਦੀ ਜਾਂ ਅਨੁਛੇਦ 29 ਦੇ ਖੰਡ (2) ਦੀ ਕੋਈ ਗੱਲ ਰਾਜ ਨੂੰ ਨਾਗਰਿਕਾਂ ਦੀਆਂ ਕਿਸੇ ਸਮਾਜਕ ਅਤੇ ਸਿੱਖਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਦੀ ਉੱਨਤੀ ਲਈ ਜਾਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਕੋਈ ਵਿਸ਼ੇਸ਼ ਉਪਬੰਧ ਬਣਾਉਣ ਤੋਂ ਨਹੀਂ ਰੋਕੇਗੀ।] Justice [(5) ਇਸ ਅਨੁਛੇਦ ਦੀ ਜਾਂ ਅਨੁਛੇਦ 19 ਦੇ ਖੰਡ (1) ਦੇ ਉਪ- ਖੰਡ (ਖ) ਦੀ ਕੋਈ ਗੱਲ ਰਾਜ ਨੂੰ ਸਮਾਜਿਕ ਅਤੇ ਸਿੱਖਿਅਕ ਤੌਰ ਤੇ ਪਛੜੀਆਂ ਸ੍ਰੇਣੀਆਂ ਦੇ ਨਾਗਰਿਕਾਂ ਦੀ ਉੱਨਤੀ ਲਈ ਜਾਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ, ਕਾਨੂੰਨ ਦੁਆਰਾ, ਕੋਈ ਵਿਸ਼ੇਸ ਉਪਬੰਧ ਬਣਾਉਣ ਤੋਂ ਨਹੀਂ ਰੋਕੇਗੀ, ਜਿੱਥੋਂ ਤੱਕ ਅਜਿਹੇ ਵਿਸ਼ੇਸ ਉਪਬੰਧ, ਅਨੁਛੇਦ 30 ਦੇ ਖੰਡ (1) ਵਿੱਚ ਹਵਾਲਾ ਦਿੱਤੀਆਂ ਘੱਟ ਗਿਣਤੀ ਸਿੱਖਿਅਕ ਸੰਸਥਾਵਾਂ ਤੋਂ ਬਿਨਾਂ ਹੋਰ ਸਿੱਖਿਅਕ ਸੰਸਥਾਵਾਂ ਵਿੱਚ, ਜਿਨ੍ਹਾਂ ਵਿੱਚ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵੀ ਹਨ, ਭਾਵੇਂ ਉਹ ਰਾਜ ਦੁਆਰਾ ਸਹਾਇਤਾ ਪ੍ਰਾਪਤ ਹੋਣ ਜਾਂ ਨਹੀਂ, ਦਾਖਲੇ ਨਾਲ ਸੰਬੰਧਤ ਹਨ ।] Minor ਇਸ ਅਨੁਛੇਦ ਜਾਂ ਅਨੁਛੇਦ 19 ਦੇ ਖੰਡ (1) ਦੇ ਉਪ-ਖੰਡ (ਖ) ਜਾਂ ਅਨੁਛੇਦ 29 ਦੇ ਖੰਡ (2) ਦੀ ਕੋਈ ਗੱਲ, ਰਾਜ ਨੂੰ (ੳ) ਖੰਡ (4) ਅਤੇ ਖੰਡ (5) ਵਿੱਚ ਉਲਿਖਤ ਵਰਗਾਂ ਤੋਂ ਅਲੱਗ ਨਾਗਰਿਕਾਂ ਦੇ ਆਰਥਕ ਰੂਪ ਤੋਂ ਕਮਜ਼ੋਰ ਕਿਸੇ ਵਰਗਾਂ ਦੀ ਉੱਨਤੀ ਦੇ ਲਈ ਕੋਈ ਵੀ ਖਾਸ ਉਪਬੰਧ ਕਰਨ ਤੋਂ ਰੋਕ ਨਹੀਂ ਲਗਾਏਗਾ; ਅਤੇ 2 ਸੰਵਿਧਾਨ (ਪਹਿਲੀ ਸੋਧ) ਐਕਟ, 1951, ਧਾਰਾ 2 ਦੁਆਰਾ ਜੋੜਿਆ ਗਿਆ। 3 ਸੰਵਿਧਾਨ (ਤਰੰਨਵੇਵੀਂ ਸੋਧ) ਐਕਟ, 2005, ਧਾਰਾ 2 ਦੁਆਰਾ (20.1.2006 ਤੋਂ ਪ੍ਰਭਾਵੀ) ਅੰਤਰ ਸਥਾਪਤ । • 4 ਸੰਵਿਧਾਨ (ਇੱਕ ਸੌ 'ਤੇ ਤੀਜੀਵੀਂ ਸੋਧ) ਐਕਟ, 2019, ਧਾਰਾ 2 ਦੁਆਰਾ (14.1.2019 ਤੋਂ ਪ੍ਰਭਾਵੀ) ਅੰਤਰ ਸਥਾਪਤ 51
ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/51
ਦਿੱਖ