ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

50

ਕਾਨੂੰਨ, ਇਸ ਗੱਲ ਦੇ ਹੁੰਦਿਆਂ ਹੋਇਆਂ ਵੀ ਕਿ ਅਜਿਹਾ ਕੋਈ ਕਾਨੂੰਨ ਜਾਂ ਉਸ ਦਾ ਕੋਈ ਭਾਗ ਉਦੋਂ ਉੱਕਾ ਹੀ ਜਾਂ ਖਾਸ ਖੇਤਰਾਂ ਵਿੱਚ ਅਮਲ ਵਿੱਚ ਨ ਵੀ ਹੋਵੇ।]

[1][(4) ਇਸ ਅਨੁਛੇਦ ਦੀ ਕੋਈ ਗੱਲ ਅਨੁਛੇਦ 368 ਦੇ ਅਧੀਨ ਕੀਤੀ ਗਈ ਇਸ ਸੰਵਿਧਾਨ ਦੀ ਕਿਸੇ ਸੋਧ ਨੂੰ ਲਾਗੂ ਨਹੀਂ ਹੋਵੇਗੀ।

ਸਮਤਾ ਦਾ ਅਧਿਕਾਰ

14. ਕਾਨੂੰਨ ਅੱਗੇ ਸਮਤਾ- ਰਾਜ ਭਾਰਤ ਦੇ ਰਾਜਖੇਤਰ ਅੰਦਰ ਕਿਸੇ ਵਿਅਕਤੀ ਨੂੰ ਕਾਨੂੰਨ ਅੱਗੇ ਸਮਤਾ ਤੋਂ ਜਾਂ ਕਾਨੂੰਨਾਂ ਦੀ ਸਮਾਨ ਹਿਫਾਜ਼ਤ ਤੋਂ ਵਾਂਝਿਆ ਨਹੀਂ ਕਰੇਗਾ।

15. ਧਰਮ, ਨਸਲ, ਜਾਤ, ਲਿੰਗ ਜਾਂ ਜਨਮ-ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ- (1) ਰਾਜ ਕਿਸੇ ਨਾਗਰਿਕ ਕੇ ਖ਼ਿਲਾਫ਼ ਕੇਵਲ ਧਰਮ, ਨਸਲ, ਜਾਤ, ਲਿੰਗ, ਜਨਮ-ਸਥਾਨ ਜਾਂ ਉਨ੍ਹਾਂ ਵਿੱਚੋਂ ਕਿਸੇ ਦੇ ਆਧਾਰ ਤੇ ਵਿਤਕਰਾ ਨਹੀਂ ਕਰੇਗਾ।

(2) ਕੋਈ ਨਾਗਰਿਕ ਕੇਵਲ ਧਰਮ, ਨਸਲ, ਜਾਤ, ਲਿੰਗ, ਜਨਮ-ਸਥਾਨ ਜਾਂ ਉਨ੍ਹਾਂ ਵਿੱਚੋਂ ਕਿਸੇ ਦੇ ਆਧਾਰ ਤੇ-

(ੳ) ਦੁਕਾਨਾਂ, ਲੋਕ-ਭੋਜਨਾਲਿਆਂ, ਹੋਟਲਾਂ ਅਤੇ ਲੋਕ ਮਨੋਰੰਜਨ ਸਥਾਨਾਂ ਵਿੱਚ ਪ੍ਰਵੇਸ਼; ਜਾਂ
(ਅ) ਪੂਰੇ ਜਾਂ ਅੰਸ਼ਕ ਤੌਰ ਤੇ ਰਾਜ ਫ਼ੰਡਾਂ ਤੋਂ ਕਾਇਮ ਰੱਖੇ ਜਾਂ ਸਾਧਾਰਨ ਜਨਤਾ ਦੀ ਵਰਤੋਂ ਲਈ ਸਮਰਪਣ ਕੀਤੇ ਖੂਹਾਂ, ਤਲਾਬਾਂ, ਇਸ਼ਨਾਨ-ਘਾਟਾਂ, ਸੜਕਾਂ ਅਤੇ ਲੋਕ-ਸਮਾਗਮ ਦੇ ਸਥਾਨਾਂ ਦੀ ਵਰਤੋਂ, ਬਾਬਤ ਕਿਸੇ ਵੀ ਨਿਰਯੋਗਤਾ, ਦੇਣਦਾਰੀ, ਪਾਬੰਦੀ ਜਾਂ ਸ਼ਰਤ ਦੇ ਤਾਬੇ ਨਹੀਂ ਹੋਵੇਗਾ।

——————

  1. ਸੰਵਿਧਾਨ (ਚੌਵੀਵੀਂ ਸੋਧ) ਐਕਟ, 1971, ਧਾਰਾ 2 ਦੁਆਰਾ ਅੰਤਰਸਥਾਪਤ।

50