ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਭਾਗ III

ਮੂਲ ਅਧਿਕਾਰ

ਸਾਧਾਰਨ

12. ਪਰਿਭਾਸ਼ਾ- ਇਸ ਭਾਗ ਵਿੱਚ, ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਂਦਾ ਨ ਹੋਵੇ, ਰਾਜ ਵਿੱਚ ਭਾਰਤ ਦੀ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿੱਚੋਂ ਹਰੇਕ ਰਾਜ ਦੀ ਸਰਕਾਰ ਅਤੇ ਵਿਧਾਨ-ਮੰਡਲ, ਅਤੇ ਭਾਰਤ ਦੇ ਰਾਜਖੇਤਰ ਅੰਦਰ ਜਾਂ ਭਾਰਤ ਸਰਕਾਰ ਦੇ ਨਿਯੰਤਰਨ ਅਧੀਨ ਸਭ ਸਥਾਨਕ ਜਾਂ ਹੋਰ ਸੱਤਾਧਾਰੀ ਸ਼ਾਮਲ ਹਨ।

13. ਮੂਲ ਅਧਿਕਾਰਾਂ ਨਾਲ ਅਸੰਗਤ ਜਾਂ ਉਨ੍ਹਾਂ ਦਾ ਅਲਪਣ ਕਰਨ ਵਾਲੇ ਕਾਨੂੰਨ- (1) ਇਸ ਸੰਵਿਧਾਨ ਦੇ ਅਰੰਭ ਤੋਂ ਤੁਰੰਤ ਪਹਿਲਾਂ ਭਾਰਤ ਦੇ ਰਾਜਖੇਤਰ ਵਿੱਚ ਨਾਫ਼ਜ ਸਭ ਕਾਨੂੰਨ, ਜਿੱਥੋਂ ਤੱਕ ਇਸ ਭਾਗ ਦੇ ਉਪਬੰਧਾਂ ਨਾਲ ਔਸਗਤ ਹਨ, ਅਜਿਹੀ ਅਸੰਗਤੀ ਦੀ ਹੱਦ ਤੱਕ, ਸੁੰਨ ਹੋਣਗੇ।

(2) ਰਾਜ ਅਜਿਹਾ ਕੋਈ ਕਾਨੂੰਨ ਨਹੀਂ ਬਣਾਵੇਗਾ ਜੋ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਅਧਿਕਾਰਾਂ ਨੂੰ ਖੁਹੰਦਾ ਜਾਂ ਸੰਕੁਚਦਾ ਹੋਵੇ ਅਤੇ ਇਸ ਖੰਡ ਦੀ ਉਲੰਘਣਾ ਵਿੱਚ ਬਣਾਇਆ ਗਿਆ ਕੋਈ ਕਾਨੂੰਨ, ਉਲੰਘਣਾ ਦੀ ਹੱਦ ਤੱਕ, ਸੁੰਨ ਹੋਵੇਗਾ।

(3) ਇਸ ਅਨੁਛੇਦ ਵਿੱਚ, ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਂਦਾ ਨ ਹੋਵੇ ਤਾਂ,-

(ੳ) “ਕਾਨੂੰਨ” ਵਿੱਚ ਸ਼ਾਮਲ ਹੈ ਭਾਰਤ ਦੇ ਰਾਜਖੇਤਰ ਵਿੱਚ ਕਾਨੂੰਨ ਦਾ ਬਲ ਰੱਖਣ ਵਾਲਾ ਕੋਈ ਅਧਿਆਦੇਸ਼, ਹੁਕਮ, ਉਪ-ਕਾਨੂੰਨ, ਨਿਯਮ, ਵਿਨਿਯਮ, ਅਧਿਸੂਚਨਾ, ਰਵਾਜ ਜਾਂ ਪ੍ਰਥਾ;
(ਅ) “ਨਾਫ਼ਜ ਕਾਨੂੰਨ” ਵਿੱਚ ਸ਼ਾਮਲ ਹੈ ਭਾਰਤ ਦੇ ਰਾਜਖੇਤਰ ਵਿੱਚ ਕਿਸੇ ਵਿਧਾਨ-ਮੰਡਲ ਜਾਂ ਹੋਰ ਸ਼ਕਤਵਾਨ ਸੱਤਾਧਾਰੀ ਦੁਆਰਾ ਇਸ ਸੰਵਿਧਾਨ ਦੇ ਅਰੰਭ ਤੋਂ ਪਹਿਲਾਂ ਪਾਸ ਕੀਤੇ ਜਾਂ ਬਣਾਏ ਗਏ, ਅਤੇ ਪਹਿਲਾਂ ਹੀ ਨਿਰਸਤ ਨ ਕੀਤੇ ਗਏ

49