________________
53 (3) ਇਸ ਅਨੁਛੇਦ ਦੀ ਕੋਈ ਗੱਲ ਸੰਸਦ ਨੂੰ ਕੋਈ ਅਜਿਹਾ ਕਾਨੂੰਨ ਬਣਾਉਣ ਤੋਂ ਨਹੀਂ ਰੋਕੋਗੀ ਜੋ, [ਕਿਸੇ ਰਾਜ ਜਾਂ ਸੰਘ ਰਾਜਖੇਤਰ ਦੀ ਸਰਕਾਰ ਜਾਂ ਉਸ ਅੰਦਰਲੇ ਕਿਸੇ ਸਥਾਨਕ ਜਾਂ ਹੋਰ ਸੱਤਾਧਾਰੀ ਦੇ ਅਧੀਨ ਰੋਜ਼ਗਾਰ ਦੇ ਕਿਸੇ ਵਰਗ ਜਾਂ ਵਰਗਾਂ ਜਾਂ ਕਿਸੇ ਅਹੁਦੇ ਤੇ ਨਿਯੁਕਤੀ ਬਾਬਤ, ਅਜਿਹੇ ਰੋਜ਼ਗਾਰ ਜਾਂ ਨਿਯੁਕਤੀ ਤੋਂ ਪਹਿਲਾਂ ਉਸ ਰਾਜ ਜਾਂ ਸੰਘ ਰਾਜਖੇਤਰ ਅੰਦਰ, ਨਿਵਾਸ ਬਾਬਤ ਕੋਈ ਲੋੜ ਮੁਕੱਰਰ ਕਰਦਾ ਹੋਵੇ।] (4) Wctice ਇਸ ਅਨੁਛੇਦ ਦੀ ਕੋਈ ਗੱਲ ਰਾਜ ਨੂੰ ਨਾਗਰਿਕਾਂ ਕਿਸੇ ਪਛੜੀ ਸ਼੍ਰੇਣੀ ਦੇ ਪੱਖ ਵਿੱਚ ਜਿਸ ਦੀ ਪ੍ਰਤੀਨਿਧਤਾ, ਰਾਜ ਦੀ ਰਾਏ ਵਿੱਚ, ਰਾਜ ਅਧੀਨ ਸੇਵਾਵਾਂ ਵਿੱਚ ਚੋਖੀ ਨ ਹੋਵੇ, ਨਿਯੁਕਤੀਆਂ ਜਾਂ ਆਸਾਮੀਆਂ ਦੇ ਰਾਖਵੇਂ ਕਰਨ ਲਈ ਕੋਈ ਉਪਬੰਧ ਕਰਨ ਤੋਂ ਨਹੀਂ ਰੋਕੇਗੀ | [(4ੳ) ਇਸ ਅਨੁਛੇਦ ਦੀ ਕੋਈ ਗੱਲ ਰਾਜ ਨੂੰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਪੱਖ ਵਿੱਚ, ਜਿਸ ਦੀ ਪ੍ਰਤੀਨਿਧਤਾ, ਰਾਜ ਦੀ ਰਾਏ ਵਿੱਚ, ਰਾਜ ਅਧੀਨ ਸੇਵਾਵਾਂ ਵਿੱਚ ਚੋਖੀ ਨਾ ਹੋਵੇ, ਰਾਜ ਅਧੀਨ ਸੇਵਾਵਾਂ ਵਿੱਚ [ਕਿਸੇ ਸ਼੍ਰੇਣੀ ਜਾਂ ਸ਼੍ਰੇਣੀਆਂ ਦੀਆਂ ਅਸਾਮੀਆਂ ਤੇ, ਪਰਿਣਾਮਕ ਸੀਨੀਅਰਤਾ ਸਹਿਤ, ਤਰੱਕੀ ਦੇ ਮਾਮਲਿਆਂ ਵਿੱਚ ਰਾਖਵੇਂ ਕਰਨ ਲਈ ਕੋਈ ਉਪਬੰਧ ਕਰਨ ਤੋਂ ਨਹੀਂ ਰੋਕ ਸਕੇਗੀ। Minis [(4ਅ) ਇਸ ਅਨੁਛੇਦ ਦੀ ਕੋਈ ਗੱਲ ਰਾਜ ਨੂੰ ਕਿਸੇ ਸਾਲ ਵਿੱਚ ਨਾ ਭਰੀਆਂ ਗਈਆਂ ਖ਼ਾਲੀ ਅਸਾਮੀਆਂ ਨੂੰ, ਜੋ ਖੰਡ(4) ਜਾਂ (4ੳ) ਦੇ ਅਧੀਨ ਕੀਤੇ ਗਏ ਰਾਖਵੇਂ ਕਰਨ ਦੇ ਲਈ ਕਿਸੇ ਉਪਬੰਧ ਦੇ ਅਨੁਸਾਰ 5 ਸੰਵਿਧਾਨ (ਸੱਤਵੀਂ ਸੋਧ) ਐਕਟ, 1956, ਧਾਰਾ 29 ਅਤੇ ਅਨੁਸੂਚੀ ਦੁਆਰਾ “ਪਹਿਲੀ ਅਨੁਸੂਚੀ ਵਿੱਚ ਉਲਿਖਤ ਕਿਸੇ ਰਾਜ ਜਾਂ ਉਸ ਦੇ ਰਾਜਖੇਤਰ ਅੰਦਰ ਕਿਸੇ ਸਥਾਨਕ ਜਾਂ ਹੋਰ ਸੱਤਾਧਾਰੀ ਦੇ ਅਧੀਨ, ਰੋਜ਼ਗਾਰ ਦੇ ਕਿਸੇ ਵਰਗ ਜਾਂ ਵਰਗਾਂ ਜਾਂ ਕਿਸੇ ਅਹੁਦੇ ਤੇ ਨਿਯੁਕਤੀ ਤੋਂ ਪਹਿਲਾਂ ਉਸ ਰਾਜ ਅੰਦਰ ਨਿਵਾਸ ਬਾਬਤ ਕੋਈ ਲੋੜ ਮੁਕੱਰਰ ਕਰਦਾ ਹੋਵੇ " ਦੀ ਥਾਵੇਂ ਰੱਖੇ ਗਏ। 6 ਸੰਵਿਧਾਨ (ਸਤੰਤਰਵੀਂ ਸੋਧ) ਐਕਟ, 1995, ਧਾਰਾ 2 ਦੁਆਰਾ ਅੰਤਰਸਥਾਪਤ। 1 ਸੰਵਿਧਾਨ (ਪਚਾਸੀਵੀਂ ਸੋਧ) ਐਕਟ, 2001, ਧਾਰਾ 2 ਦੁਆਰਾ (17.06.1995 ਤੋਂ ਪ੍ਰਭਾਵੀ) ਕੁਝ ਸ਼ਬਦਾਂ ਦੀ ਥਾਵੇਂ ਰੱਖੇ ਗਏ।
- ਸੰਵਿਧਾਨ (ਇਕਾਸੀਵੀਂ ਸੋਧ) ਐਕਟ, 2000, ਧਾਰਾ 2 ਦੁਆਰਾ (09.06.2000 ਤੋਂ ਪ੍ਰਭਾਵੀ) ਅੰਤਰਸਥਾਪਤ।
53