ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

57 ਹਿੱਤਾਂ ਵਿੱਚ, ਵਾਜਬ ਪਾਬੰਦੀਆਂ ਲਾਉਂਦਾ ਹੋਵੇ ਅਤੇ ਨ ਰਾਜ ਨੂੰ ਅਜਿਹੀਆਂ ਪਾਬੰਦੀਆਂ ਲਾਉਣ ਵਾਲਾ ਕੋਈ ਕਾਨੂੰਨ ਬਣਾਉਣ ਤੋਂ ਰੋਕੇਗੀ। (5). ਉਕਤ ਖੰਡ ਦੇ 15[ਉਪ-ਖੰਡ (ਸ) ਅਤੇ (ਹ)] ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ, ਜਿੱਥੋਂ ਤੱਕ ਉਹ ਉਕਤ ਉਪ-ਖੰਡ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਵਿੱਚੋਂ ਕਿਸੇ ਦੀ ਵਰਤੋਂ ਤੇ, ਜਾਂ ਤਾਂ ਸਾਧਾਰਨ ਜਨਤਾ ਦੇ ਹਿੱਤਾਂ ਵਿੱਚ ਜਾਂ ਕਿਸੇ ਅਨੁਸੂਚਿਤ ਕਬੀਲੇ ਦੇ ਹਿੱਤਾਂ ਦੀ ਹਿਫਾਜ਼ਤ ਲਈ, ਵਾਜਬ ਪਾਬੰਦੀਆਂ ਲਾਉਂਦਾ ਹੋਵੇ ਅਤੇ ਨ ਰਾਜ ਨੂੰ ਅਜਿਹੀਆਂ ਪਾਬੰਦੀਆਂ ਲਾਉਣ ਵਾਲਾ ਕਾਨੂੰਨ ਬਣਾਉਣ ਤੋਂ ਰੋਕੇਗੀ। Justice (6) ਉਕਤ ਖੰਡ ਦੇ ਉਪ-ਖੰਡ (ਖ) ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ ਜਿੱਥੋਂ ਤੱਕ ਉਹ ਉਕਤ ਉਪ-ਖੰਡ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਦੀ ਵਰਤੋਂ ਤੇ, ਸਾਧਾਰਨ ਜਨਤਾ ਦੇ ਹਿੱਤਾਂ ਵਿੱਚ ਵਾਜਬ ਪਾਬੰਦੀਆਂ ਲਾਉਂਦਾ ਹੋਵੇ, ਅਤੇ ਨ ਰਾਜ ਨੂੰ ਅਜਿਹੀਆਂ ਪਾਬੰਦੀਆਂ ਲਾਉਣ ਵਾਲਾ ਕੋਈ ਕਾਨੂੰਨ ਬਣਾਉਣ ਤੋਂ ਰੋਕੇਗੀ, ਅਤੇ, ਖਾਸ ਕਰਕੇ, [ਉਕਤ ਉਪ-ਖੰਡ ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੇ ਅਮਲ ਤੇ ਪ੍ਰਭਾਵ ਨਹੀਂ ਪਾਵੇਗੀ ਜਿੱਥੋਂ ਤੱਕ ਉਹ ਹੇਠ- ਲਿਖੇ ਨਾਲ ਸੰਬੰਧਤ ਹੋਵੇ, ਅਤੇ ਨ ਰਾਜ ਨੂੰ ਹੇਠ ਲਿਖੇ ਨਾਲ ਸੰਬੰਧਤ ਕਾਨੂੰਨ ਬਣਾਉਣ ਤੋਂ ਰੋਕੇਗੀ,-Minis (i) ਕਿਸੇ ਪੇਸ਼ੇ ਦੀ ਪ੍ਰੈਕਟਿਸ ਜਾਂ ਕੋਈ ਉਪਜੀਵਕਾ, ਵਪਾਰ ਜਾਂ ਕਾਰੋਬਾਰ ਕਰਨ ਲਈ ਜ਼ਰੂਰੀ ਪੇਸ਼ਾਵਰਾਨਾ ਜਾਂ ਤਕਨੀਕੀ ਕਾਬਲੀਅਤਾਂ; ਜਾਂ (ii) ਕੋਈ ਵਪਾਰ, ਕਾਰੋਬਾਰ, ਉਦਯੋਗ ਜਾਂ ਸੇਵਾ, ਭਾਵੇਂ 15 ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਦੀ ਧਾਰਾ 2 ਦੁਆਰਾ (20.06.1979 ਤੋਂ ਪ੍ਰਭਾਵੀ) ਉਪ-ਖੰਡ (ਸ), ਉਪ-ਖੰਡ (ਹ), ਉਪ-ਖੰਡ (ਕ) ਦੀ ਥਾਵੇਂ ਰੱਖੇ ਗਏ। 16 ਸੰਵਿਧਾਨ (ਪਹਿਲੀ ਸੋਧ) ਐਕਟ, 1951, ਧਾਰਾ 3 ਦੁਆਰਾ ਕੁਝ ਮੂਲ ਸ਼ਬਦਾਂ ਦੀ ਥਾਵੇਂ ਰੱਖੇ ਗਏ। 57