ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਔਖਾ ਪੰਧ
ਜਦੋਂ ਪੰਡਤ ਜੈ ਨਰਾਇਣ ਦਾ ਸੰਤਾਂ ਅੱਠਾਂ ਵਰ੍ਹਿਆਂ ਦਾ ਪੁਤ੍ਰ ਵੀਰੇਂਦਰ ਵਖੀ ਪਾਟ ਜਾਣ ਕਰਕੇ ਮੰਜੇ ਤੇ ਪਿਆ ਹੋਇਆ ਸੀ ਤਾਂ ਉਹਦੀ ਹਾਨਣ ਸਹੇਲੀ ਮਣੀਆਂ ਉਹਦੀ ਸਾਰ ਲੈਣ ਜਾਂਦੀ ਹੁੰਦੀ ਸੀ।
“ਹੁਣ ਕੀਕਰ ਹੈ ਤੇਰਾ ਫਟ ਵੀਰੇਂਦਰ !” ਇਕ ਦਿਨ ਮਣੀਆਂ ਨੇ ਪਛਿਆ।
“ਬੜੀ ਪੀੜ ਹੁੰਦੀ ਹੈ” ਵੀਰੇਂਦਰ ਨੇ ਉੱਤੇ ਦਿੱਤਾ ।
“ਕੋਈ ਨਹੀਂ – ਛੇਤੀ ਵੱਲ ਹੋ ਜਾਏਗਾ ਨਾਲੇ ਉਹ ਜ਼ਖਮ ਨੂੰ ਵੇਖਣ ਲਈ ਉਹਦੋਂ ਮੰਜੇ ਤੇ ਝੁਕ ਗਈ ।
ਕੋਲ ਹੀ ਇਕ ਪੰਡਤ ਜੀ ਬਿਮਾਰ-ਪੁਰਸੀ ਲਈ ਬੈਠੇ ਹੋਏ ਕੈਰੀ ਅੱਖ ਨਾਲ ਬੋਲੇ – “ਰਤਾ ਦੂਰ ਹੋ ਕੇ ਖਲੋ ਕੁੜੀਏ - ਵੇਖੋ ਚੂਹੜਿਆਂ ਦੀ ਮਤ ਮਾਰੀ ਏ।"
ਮਣੀਆਂ ਪਰੇਰੇ ਹਟ ਗਈ । ਜੇਕਰ ਖਦੇੜਿਆ ਹੋਇਆ ਕੂਕਰ
Digitized by Panjab Digital Library | www.panjabdigilib.org
89